ਟੀ.ਐਨ.ਸੀ. ਦੇ ਪ੍ਰਾਣਾ ਪ੍ਰਾਜੈਕਟ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਮੋਗਾ ਵਿਖੇ ਸਟੇਕਹੋਲਡਰ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਾਹੀ ਕਰਨ ਸੰਬੰਧੀ, ਮਿੱਟੀ ਦੀ ਉਪਜਾਊ ਨੂੰ ਵਧਾਉਣ, ਪਾਣੀ ਦੀ ਬੱਚਤ ਵਿਸ਼ੇ ‘ਤੇ ਚਰਚਾ ਕੀਤੀ ਗਈ। ਸਟੇਕਹੋਲਡਰ ਵਰਕਸ਼ਾਪ ਦੇ ਵਿੱਚ ਪ੍ਰੋਗਰਾਮ ਮੈਨੇਜਰ ਧਨੰਜੈ ਕੁਮਾਰ ਜੀ ਨੇ ਮੁੱਖ ਮਹਿਮਾਨ ਜਨਰਲ ਐਡਮਿਨਿਸਟ੍ਰੇਟਿਵ ਹਰਤੇਸ਼ਵੀਰ ਗੁਪਤਾ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।
ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਮੁਤਾਬਕ ਸਟੇਕਹੋਲਡਰ ਵਰਕਸ਼ਾਪ ਆਪਣੇ ਸੁਕਾ-ਸੁਕਾ ਕੇ ਪਾਣੀ ਲਗਾਉਣ ਵਾਲੀ ਤਕਨੀਕ ਅਤੇ ਸਿੱਧੀ ਬਿਜਾਈ ਸੰਬੰਧੀ ਜਾਣਕਾਰੀ ਦੇ ਕੇ ਆਪਣੀ ਮੁਹਿੰਮ ਨਾਲ ਜੋੜਨ ਦਾ ਬਹੁਤ ਵਧੀਆ ਮਾਧਿਅਮ ਹੈ। ਜ਼ਿਲ੍ਹਾ ਕਾਰਡੀਨੇਟਰ ਸਿਮਰਨਜੋਤ ਸਿੰਘ ਨੇ ਖੇਤੀਬਾੜੀ ਵਿਭਾਗ ਤੋਂ ਪਹੁੰਚੇ ਖੇਤੀਬਾੜੀ ਅਫ਼ਸਰਾਂ ਦਾ ਧੰਨਵਾਦ ਕੀਤਾ। ਫੀਲਡ ਆਪਰੇਸ਼ਨ ਆਫੀਸਰ ਹਰਵਿੰਦਰ ਸਿੰਘ ਨੇ ਪ੍ਰਾਣਾ ਪ੍ਰਾਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸੁਨੰਦਾ ਸ਼ਰਮਾ ਕੇਸ ‘ਚ ਪਿੰਕੀ ਧਾਲੀਵਾਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦਿੱਤੇ ਰਿਹਾਈ ਦੇ ਹੁਕਮ
ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਤਕਰੀਬਨ 95 ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਸਟੇਕਹੋਲਡਰ ਵਰਕਸ਼ਾਪ ਵਿੱਚ ਚੀਫ਼ ਐਗਰੀਕਲਚਰ ਆਫੀਸਰ ਕਰਨਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਬਲਜਿੰਦਰ ਸਿੰਘ ਅਤੇ ਹਰਮਨਜੀਤ ਸਿੰਘ, ਆਤਮਾ ਡਿਪਟੀ ਪ੍ਰਾਜੈਕਟ ਡਾਇਰੈਕਟਰ ਰਾਜ ਸਰੂਪ ਸਿੰਘ ਗਿੱਲ, ਹਰਮਨਪ੍ਰੀਤ ਕੌਰ ਭੂਮੀ ਅਤੇ ਜਲ ਰੱਖਿਆ ਵਿਭਾਗ, ਮਨੀਸ਼ ਨਰੂਲਾ ਬਾਗਬਾਨੀ ਵਿਭਾਗ, ਆਰ ਸੇਟੀ ਤੋਂ ਗੌਰਵ ਕੁਮਾਰ, ਸਿੰਚਾਈ ਵਿਭਾਗ ਤੋਂ ਪ੍ਰਦੀਪ ਸਿੰਘ ਦੇ ਨਾਲ ਦੇ ਨਾਲ-ਨਾਲ ਅਗਾਂਹਵਧੂ ਕਿਸਾਨ ਵੀਰ ਮੌਜੂਦ ਰਹੇ। ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਨਾਲ ਨਾਲ ਸਮੁੱਚੀ ਟੀਮ ਸ਼ਾਮਿਲ ਰਹੀ।
ਵੀਡੀਓ ਲਈ ਕਲਿੱਕ ਕਰੋ -:
