ਲਲਹੇੜੀ ਰੋਡ ਚੌਕ ਵਿਖੇ ਲੋਕ ਸਭਾ ਇੰਚਾਰਜ ਨਵਜੋਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜ ਕੇ ਰੋਹ ਦਾ ਪ੍ਰਗਟਾਵਾ ਕੀਤਾ। ਨਵਜੋਤ ਸਿੰਘ ਜਰਗ ਅਤੇ ਅਨਿਲ ਦੱਤ ਫੱਲੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਮਝੌਤੇ ਕੀਤੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਮਝੌਤੇ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ।
ਪਰ ਹੁਣ ਤੱਕ ਕਾਂਗਰਸ ਸਰਕਾਰ ਨੇ ਇਹ ਸਮਝੌਤੇ ਰੱਦ ਨਹੀਂ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਗਲਤ ਸਮਝੌਤਿਆਂ ਕਾਰਨ ਅੱਜ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਕੈਪਟਨ ਨੂੰ ਆਪਣਾ ਵਾਅਦਾ ਪੂਰਾ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਜੇਕਰ ਕੈਪਟਨ ਅਮਰਿੰਦਰ ਨੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਤਾਂ ਇਸ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ। ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰ ਰਹੀ।
ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਕੈਪਟਨ ਹਰਜੀਤ ਸਿੰਘ ਮਾਂਗਟ, ਧਰਮਿੰਦਰ ਸਿੰਘ ਰੂਪਰਾਏ, ਗਗਨਦੀਪ ਸਿੰਘ ਚੀਮਾ, ਸ਼ਹਿਰੀ ਮੁਖੀ ਸਵਰਨ ਸਿੰਘ ਛਿੱਬਰ, ਜਗਤਾਰ ਸਿੰਘ ਦਿਆਲਪੁਰਾ, ਪਾਇਲ ਹਲਕੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ, ਸੂਬਾ ਸੰਯੁਕਤ ਸਕੱਤਰ ਬਲਜਿੰਦਰ ਸਿੰਘ, ਜ਼ਿਲ੍ਹਾ ਲੁਧਿਆਣਾ ਉਪ ਮੁੱਖੀ ਗੁਰਦਰਸ਼ਨ ਸਿੰਘ ਕੋਹਲੀ, ਜ਼ਿਲ੍ਹਾ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਲਛਮਣ ਸਿੰਘ ਗਰੇਵਾਲ, ਕੈਪਟਨ ਰਾਮਪਾਲ ਸਿੰਘ, ਸੁਖਦੇਵ ਸਿੰਘ ਸਾਹਨੇਵਾਲ, ਰਾਜਬੀਰ ਸ਼ਰਮਾ, ਸੁਖਵਿੰਦਰ ਸਿੰਘ ਲਲਹੇੜੀ, ਕੌਂਸਲਰ ਸੁਖਮਨਜੀਤ ਸਿੰਘ, ਲਖਵੀਰ jਜਲਾ, ਗੁਰਬਚਨ ਸਿੰਘ ਟੀਟੂ, ਰਜਿੰਦਰ ਸਿੰਘ ਸਲਾਇਚ, ਅਨਿਲ ਜੋਸ਼ੀ, ਪਾਲ ਸਿੰਘ, ਪੂਰਨ ਚੰਦ, ਸੁਰਿੰਦਰ ਸਿੰਘ ਹੈਪੀ, ਮਹੇਸ਼ ਕੁਮਾਰ ਮਹਿਰਾ, ਨੀਸ਼ੂ ਕਪਿਲਾ, ਗੋਰਾ, ਅਮਿਤ ਮੋਦਗਿਲ, ਮੰਗਤ ਰਾਏ ਅਤੇ ਸਿਕੰਦਰ ਆਦਿ ਹਾਜ਼ਰ ਸਨ।