ਪੰਜਾਬ ਵਿਚ ਅੱਜ ਜਿਲ੍ਹਾ ਪ੍ਰੀਸ਼ਦ ਤ ਪਚਾਇਤ ਚੋਣਾਂ ਲਈ ਵੋਟਾਂ ਹੋ ਰਹੀ ਹੈ, ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਆਮ ਆਦਮੀ ਪਾਰਟੀ ਦੇ ਆਗੂ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਪ ਆਗੂ ਨੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬੈਲਟ ਪੇਪਰਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਤੋਂ ਆਪ ਉਮੀਦਵਾਰ ਅਮਰਿੰਦਰ ਸਿੰਘ ਮਾਧੋਫਲ ਨੇ ਵੋਟਾਂ ਤੋਂ ਲਗਭਗ 10 ਘੰਟ ਪਹਿਲਾਂ ਸੋਸ਼ਲ ਮੀਡੀਆ ‘ਤੇ ਬੈਲਟ ਪੇਪਰਾਂ ਦੀ ਤਸਵੀਰ ਸ਼ੇਅਰ ਕੀਤੀ ਸੀ। ਇਨ੍ਹਾਂ ਤਸਵੀਰਾਂ ਵਿਚ ਬੈਲਟ ਪੇਪਰਾਂ ‘ਤੇ ਪ੍ਰਿੰਟ ਕੀਤੇ ਗਏ ਸੀਰੀਅਲ ਨੰਬਰ ਸਾਫ ਨਜਰ ਆ ਰਹੇ ਹਨ।
ਇਹ ਵੀ ਪੜ੍ਹੋ : ਧੁੰਦ ਦੀ ਲਪੇਟ ‘ਚ ਪੰਜਾਬ ਦੇ 13 ਜ਼ਿਲ੍ਹੇ, ਲਗਾਤਾਰ ਡਿੱਗ ਰਿਹਾ ਪਾਰਾ, ਜਾਣੋ ਮੀਂਹ ਨੂੰ ਲੈ ਕੇ ਅਪਡੇਟ
ਉਨ੍ਹਾਂ ਸਵਾਲ ਕੀਤੇ ਕਿ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਉਮੀਦਵਾਰ ਕੋਲ ਅਸਲੀ ਬੈਲਟ ਪੇਪਰ ਕਿਵੇਂ ਪਹੁੰਚੇ? ਬੈਲਟ ਪੇਪਰ ਕਿੱਥੋਂ ਤੇ ਕਿਸ ਦੀ ਮਨਜ਼ੂਰੀ ਨਾਲ ਪ੍ਰਾਪਤ ਹੋਏ? ਕੀ ਬੈਲਟ ਪੇਪਰਾਂ ਦੀ ਸੁਰੱਖਿਆ, ਪੂਰੀ ਚੋਣ ਪ੍ਰਕਿਰਿਆ ਨਾਲ ਸਮਝੌਤਾ ਕੀਤਾ ਗਿਆ? ਉਨ੍ਹਾਂ ਕਿਹਾ ਕਿ ਇਹ ਕੋਡ ਆਫ ਕੰਡਕਟ ਦੀ ਉਲੰਘਣਾ ਹੈ।ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਚ ਤੁਰੰਤ ਦਖਲ ਦੇ ਕੇ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























