ਸੰਸਦ ਮੈਂਬਰ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਏਸ਼ੀਆ ਕੱਪ ਵਿੱਚ 14 ਸਤੰਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਭਾਰਤ-ਪਾਕਿਸਤਾਨ ਜੰਗ ਦੌਰਾਨ ਡਰੋਨ ਅਤੇ ਮਿਜ਼ਾਈਲਾਂ ਦੀ ਭਿਆਨਕਤਾ ਝੱਲੀ ਹੈ, ਜਦੋਂਕਿ ਬੀਸੀਸੀਆਈ ਦਾ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਲਈ ਤਿਆਰ ਹੋਣਾ ਬਹੁਤ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਖੇਡ ਕੇ, ਅਸੀਂ ਅਸਿੱਧੇ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਫੰਡ ਦੇ ਰਹੇ ਹਾਂ ਜੋ ਸਾਡੇ ਦੇਸ਼ ਵਿਰੁੱਧ ਖੂਨ ਵਹਾ ਰਹੇ ਹਨ। ਕੋਈ ਵੀ ਸੱਚਾ ਦੇਸ਼ ਭਗਤ ਇਹ ਮੈਚ ਨਹੀਂ ਦੇਖੇਗਾ। ਭਾਰਤ ਆਪਣੀਆਂ ਹਥਿਆਰਬੰਦ ਫੌਜਾਂ ਦੇ ਨਾਲ ਖੜ੍ਹਾ ਹੈ। ਸਾਨੂੰ ਆਪਣੇ ਫੌਜੀਆਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਉਨ੍ਹਾਂ ਤੋਂ ਪੁੱਛਦੇ ਹਨ ਕਿ ਕੀ ਉਹ ਕ੍ਰਿਕਟ ਮੈਚ ਦੇਖਣ ਜਾਣਗੇ। ਇਸ ‘ਤੇ ਰੰਧਾਵਾ ਕਹਿੰਦੇ ਹਨ, “ਤੁਸੀਂ ਕਦੇ ਸਾਡੇ ਘਰ ਆਈਓ, ਮੇਰੇ ਤਾਂ ਉਪਰੋਂ ਪਾਕਿਸਤਾਨ ਤੋਂ ਡਰੋਨ ਆਉਂਦੇ ਨੇ, ਤਾਂ ਮੈਂ ਉਨ੍ਹਾਂ ਦਾ ਕ੍ਰਿਕਟ ਮੈਚ ਕਿਵੇਂ ਦੇਖ ਸਕਾਂਗਾ? ਇਹ ਮੁਸੀਬਤ ਕਿਵੇਂ ਚੱਲੇਗੀ? ਇਨ੍ਹਾਂ ਦੇ ਵੱਡੇ ਨੇਤਾ ਦਾ ਪੁੱਤਰ ਬੀਸੀਸੀਆਈ ਦਾ ਚੇਅਰਮੈਨ ਹੈ। ਜਦੋਂ ਮੈਚ ਹੋਵੇਗਾ, ਤਾਂ ਦੇਸ਼ ਭਗਤੀ ਕਿੱਥੇ ਰਹਿ ਜਾਏਗੀ?”
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਚੰਗੇ ਆਚਰਣ ਵਾਲੇ 108 ਕੈਦੀਆਂ ਨੂੰ ਕਰੇਗੀ ਰਿਹਾਅ
ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ। ਉਨ੍ਹਾਂ ਦਾ ਲੋਕ ਸਭਾ ਹਲਕਾ ਪਾਕਿਸਤਾਨ ਨਾਲ ਲੱਗਦਾ ਹੈ। ਜਦੋਂ ਆਪ੍ਰੇਸ਼ਨ ਸਿੰਦੂਰ ਚੱਲ ਰਿਹਾ ਸੀ, ਤਾਂ ਉਨ੍ਹਾਂ ਦੇ ਹਲਕੇ ਨੂੰ ਵੀ ਨੁਕਸਾਨ ਪਹੁੰਚਿਆ। ਪਾਕਿਸਤਾਨ ਤੋਂ ਦਾਗੀਆਂ ਗਈਆਂ ਮਿਜ਼ਾਈਲਾਂ ਕਈ ਥਾਵਾਂ ‘ਤੇ ਡਿੱਗੀਆਂ। ਉਹ ਖੁਦ ਉਸ ਸਮੇਂ ਇਲਾਕੇ ਦੇ ਲੋਕਾਂ ਨਾਲ ਸਰਗਰਮ ਸਨ। ਉਨ੍ਹਾਂ ਨੇ ਉਸ ਸਮੇਂ ਲੋਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਤੋਂ 500 ਮੀਟਰ ਦੂਰ ਬੈਠੇ ਲੋਕ ਬੰਬਾਂ ਤੋਂ ਨਹੀਂ ਡਰਦੇ, ਜਦੋਂ ਕਿ 5,000 ਕਿਲੋਮੀਟਰ ਦੂਰ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਤੁਹਾਡੇ ਲੋਕਾਂ ਕਰਕੇ ਹੀ ਸੁਰੱਖਿਅਤ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























