ਪਟਿਆਲਾ ਦੀ ਕੋਰਟ ਵਿਚ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਪੇਸ਼ੀ ਲਈ ਲਿਆਂਦੇ ਗਏ ਇੱਕ ਮੁਲਜ਼ਮ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮੁਲਜ਼ਮ ਦਾ ਨਾਂ ਰਵੀ ਕੁਮਾਰ ਦੱਸਿਆ ਜਾ ਰਿਹਾ ਹੈ ਜੋਕਿ ਰੰਗੇਸ਼ਾਹ ਕਾਲੋਨੀ ਪਟਿਆਲਾ ਦਾ ਰਹਿਣ ਵਾਲਾ ਹੈ। ਸਿਵਲ ਲਾਈਨ ਦੀ ਪੁਲਿਸ ਵੱਲੋਂ ਉਸ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਜਦੋਂ ਪੁਲਿਸ ਉਸ ਨੂੰ ਕੋਰਟ ਲੈ ਕੇ ਆਈ ਤਾਂ ਉਸ ਨੇ ਇਹ ਕਾਰਾ ਕਰ ਦਿੱਤਾ।
ਜਾਣਕਾਰੀ ਮੁਤਾਬਕ ਉਸ ਦੀ ਪੇਸ਼ੀ ਚੌਥੀ ਮੰਜ਼ਿਲ ‘ਤੇ ਸੀ। ਉਹ ਪੁਲਿਸ ਕੋਲੋਂ ਬਚਣ ਲਈ ਉਥੋਂ ਭਜਿਆ ਤੇ ਤੀਸਰੀ ਮੰਜ਼ਿਲ ‘ਤੇ ਆ ਗਿਆ ਅਤੇ ਉਥੋਂ ਉਸ ਨੇ ਛਾਲ ਮਾਰ ਦਿੱਤੀ। ਉਸ ਨੂੰ ਪੇਸ਼ੀ ਲਈ ਲੈ ਕੇ ਆਏ ਪੁਲਿਸ ਮੁਲਾਜ਼ਮ ਤੁਰੰਤ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਲੈ ਆਏ ਅਤੇ ਉਸ ਨੂੰ ਉਥੇ ਭਰਤੀ ਕਰਵਾਇਆ ਗਿਆ। ਮੁਲਜ਼ਮ ਹਸਪਤਾਲ ਵਿਚ ਅਜੇ ਜ਼ੇਰੇ ਇਲਾਜ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਦੌਰਾਨ DSP ਸਤਨਾਮ ਸਿੰਘ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ‘ਤੇ ਹਿਮਾਚਲ ਵਿਚ ਵੀ ਮਾਮਲੇ ਦਰਜ ਹਨ। ਮੁਲਜ਼ਮ ਰਵੀ ਕੁਮਾਰ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਤਸਕਰੀ ਵੀ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪਰ ਅਜੇ ਉਸ ਦੀ ਸਥਿਤੀ ਕੀ ਹੈ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 16 ਅਪ੍ਰੈਲ ਤੋਂ ਬਦਲੇਗਾ ਹਸਪਤਾਲਾਂ ਦਾ ਸਮਾਂ, ਜਾਣੋ ਕੀ ਹੈ ਨਵੀਂ Timing
DSP ਨੇ ਦੱਸਿਆ ਕਿ ਮੁਲਜ਼ਮ ‘ਤੇ ਪੰਜਾਬ ਵਿਚ 2022-2023 ਦੇ ਦੋ ਮੁਕੱਦਮੇ ਦਰਜ ਹਨ ਦਕਿ ਉਸ ‘ਤੇ ਹਿਮਾਚਲ ਵਿਚ ਵੀ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸ ਨੂੰ 50 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ ਸੀ ਤੇ ਸਿਵਲ ਲਾਈਨ ਪੁਲਿਸ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਲਈ ਚੌਥੀ ਮੰਜ਼ਿਲ ‘ਤੇ ਲਿਆਈ ਸੀ। ਉਸ ਨੇ ਪੁਲਿਸ ਤੋਂ ਬਚਣ ਲਈ ਕਸਟੱਡੀ ‘ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਤੀਜੀ ਮੰਜ਼ਿਲ ਤੱਕ ਆ ਗਿਆ। ਮੁਲਾਜ਼ਮ ਉਸ ਦੇ ਪਿੱਛੇ ਸਨ ਤਾਂ ਉਸ ਨੇ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਮੁਲਾਜ਼ਮ ਉਸ ਨੂੰ ਆਪਣੀ ਗੱਡੀ ਵਿਚ ਹਸਪਤਾਲ ਲੈ ਕੇ ਗਏ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
