ਲੁਧਿਆਣਾ ਦੇ ਜਗਰਾਓਂ ਪੁਲ ਨੇੜੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਪੁਲਿਸ ਰਿਮਾਂਡ ‘ਤੇ ਲਿਆ ਗਿਆ ਇੱਕ ਦੋਸ਼ੀ ਚੱਲਦੀ ਸਰਕਾਰੀ ਗੱਡੀ ਦਾ ਦਰਵਾਜਾ ਖੋਲ੍ਹ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਉਸ ਨੂੰ ਫੜਣ ਲਈ ਪਿੱਛੇ ਵੀ ਭੱਜੀ ਪਰ ਦੋਸ਼ੀ ਹਨੇਰੇ ਦ ਫਾਇਦਾ ਚੁੱਕ ਕੇ ਫਰਾਰ ਹੋਣ ‘ਚ ਸਫਲ ਰਿਹਾ। ਪੁਲਿਸ ਨੇ ਦੋਸ਼ੀ ਵਿੱਕੀ ਰਾਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਰਿਪੋਰਟਾਂ ਮੁਤਾਬਕ 23 ਜਨਵਰੀ ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਵਿੱਚ ਦਰਜ ਮਾਮਲੇ ਦੇ ਦੋਸ਼ੀਆਂ ਜਮੀਪਾਲ, ਵਿੱਕੀ ਰਾਜ ਅਤੇ ਜਗਦੀਪ ਸਿੰਘ ਨੂੰ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦੇਰ ਸ਼ਾਮ ਨੂੰ ਮਾਣਯੋਗ ਪ੍ਰਭਜੋਤ ਭੱਟੀ ਦੀ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਉਸ ਰਾਤ, ਸਬ-ਇੰਸਪੈਕਟਰ ਗੁਰਦੇਵ ਸਿੰਘ, ਕਾਂਸਟੇਬਲ ਸਾਹਿਲ ਅਤੇ ਇੱਕ ਹੋਰ ਅਧਿਕਾਰੀ ਕਰਮ ਸਿੰਘ ਸਰਕਾਰੀ ਗੱਡੀ ਵਿੱਚ ਮੁਲਜ਼ਮਾਂ ਨੂੰ ਵਾਪਸ ਲਿਜਾ ਰਹੇ ਸਨ।

ਜਦੋਂ ਉਹ ਜਗਰਾਓਂ ਪੁਲ ਨੇੜੇ ਜੇਐਮਡੀ ਮਾਲ ਪਹੁੰਚੇ, ਤਾਂ ਗੱਡੀ ਦੀ ਪਿਛਲੀ ਸੀਟ ‘ਤੇ ਬੈਠੇ ਦੋਸ਼ੀ ਵਿੱਕੀ ਰਾਜ ਨੇ ਅਚਾਨਕ ਆਪਣੀਆਂ ਆਪਣੇ ਆਪ ਨੂੰ ਹੱਥਕੜੀਆਂ ਤੋਂ ਛੁਡਾ ਲਿਆ, ਦਰਵਾਜ਼ਾ ਖੋਲ੍ਹਿਆ ਅਤੇ ਚਲਦੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰ ਨੂੰ ਰੋਕਿਆ ਅਤੇ ਉਸ ਦਾ ਪਿੱਛਾ ਕੀਤਾ, ਪਰ ਰਾਤ ਦੇ ਹਨੇਰੇ ਕਾਰਨ ਉਹ ਗਲੀਆਂ ਵਿੱਚ ਗਾਇਬ ਹੋ ਗਿਆ।
ਇਸ ਘਟਨਾ ਨੇ ਪੁਲਿਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ। ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਵੱਖ-ਵੱਖ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























