ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਵੱਲੋਂ ਬੁੱਧਵਾਰ ਦੁਪਹਿਰ 3 ਵਜੇ ਨਤੀਜਾ ਜਾਰੀ ਕੀਤਾ ਗਿਆ ਹੈ। ਇੱਕ ਵਾਰ ਫਿਰ ਧੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਕਿਉਂਕਿ ਟੌਪ-3 ਵਿੱਚ ਤਿੰਨੋਂ ਹੀ ਧੀਆਂ ਹਨ।
ਬਰਨਾਲਾ ਦੀ ਹਰਸੀਰਤ ਕੌਰ ਟੌਪ-3 ਵਿੱਚੋਂ ਪਹਿਲੇ ਸਥਾਨ ‘ਤੇ ਹੈ। ਹਰਸੀਰਤ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮਨਵੀਰ ਕੌਰ ਦੂਜੇ ਸਥਾਨ ’ਤੇ ਰਹੀ। ਮਨਵੀਰ ਨੇ 500 ਵਿੱਚੋਂ 498 ਨੰਬਰ ਹਾਸਲ ਕੀਤੇ ਹਨ। ਮਾਨਸਾ ਦੀ ਅਰਸ਼ ਤੀਜੇ ਸਥਾਨ ‘ਤੇ ਹੈ। ਅਰਸ਼ ਨੇ ਵੀ 500 ਵਿੱਚੋਂ 498 ਨੰਬਰ ਹਾਸਲ ਕੀਤੇ ਹਨ।

ਨਤੀਜੇ ਦਾ ਲਿੰਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਨਤੀਜੇ ਦਾ ਲਿੰਕ ਡਿਜੀਲਾਕਰ ਪੋਰਟਲ ਅਤੇ ਇਸ ਦੀ ਐਪ ‘ਤੇ ਵੀ ਉਪਲਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਖੇਤਾਂ ‘ਚ ਅੱ/ਗ ਬੁਝਾਉਂਦੇ ਸਮੇਂ ਝੁ/ਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌ.ਤ, 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਵਿਦਿਆਰਥੀ SMS ਰਾਹੀਂ ਵੀ ਨਤੀਜਾ ਦੇਖ ਸਕਦੇ ਹਨ। ਇਸਦੇ ਲਈ, PB12 ਰੋਲ ਨੰਬਰ ਲਿਖੋ ਅਤੇ 5676750 ‘ਤੇ SMS ਭੇਜੋ। SMS ਭੇਜਣ ਤੋਂ ਬਾਅਦ ਤੁਹਾਡਾ ਨਤੀਜਾ ਕੁਝ ਸਮੇਂ ਬਾਅਦ ਬੋਰਡ ਵੱਲੋਂ ਭੇਜਿਆ ਜਾਵੇਗਾ।
ਪੀਐਸਈਬੀ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 4 ਅਪ੍ਰੈਲ, 2024 ਤੱਕ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ, 2024 ਤੱਕ ਕਰਵਾਈਆਂ ਗਈਆਂ ਸਨ। ਸਾਰੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀਆਂ ਅਸਲ ਮਾਰਕਸ਼ੀਟਾਂ ਲੈਣ ਲਈ ਆਪਣੇ-ਆਪਣੇ ਸਕੂਲਾਂ ਵਿੱਚ ਜਾਣਾ ਪਵੇਗਾ। ਮਾਰਕ ਸ਼ੀਟ ਭਵਿੱਖ ਦੀ ਪੜ੍ਹਾਈ ਅਤੇ ਦਾਖਲਾ ਪ੍ਰਕਿਰਿਆ ਲਈ ਇੱਕ ਜ਼ਰੂਰੀ ਦਸਤਾਵੇਜ਼ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























