ਅੰਮ੍ਰਿਤਸਰ ਵਿੱਚ ਅੱਜ ਬੁੱਧਵਾਰ ਦੁਪਹਿਰ ਨੂੰ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ। ਦੋਸ਼ੀ ਨੇ ਪੁਲਿਸ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਨੂੰ ਹੀ ਗੋਲੀ ਮਾਰ ਲਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਬਦਮਾਸ਼ ਨੇ ਤੇਜ ਨਗਰ ਇਲਾਕੇ ਵਿਚ ਸੁਨਿਆਰੇ ਤੋਂ 2 ਕਰੋੜ ਦੀ ਫਿਰੌਤੀ ਮੰਗੀ ਸੀ ਤੇ ਫਿਰੌਤੀ ਨਾ ਦੇਣ ‘ਤੇ ਉਸ ਨੇ ਘਰ ਦੇ ਗੇਟ ‘ਤੇ ਪਾਇਰਿੰਗ ਕੀਤੀ ਸੀ। ਦੋਸ਼ੀ ਤਰਨਤਾਰਨ ਦੇ ਗੈਂਗਸਟਰ ਨਾਲ ਸੰਪਰਕ ਵਿਚ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਖੇਤਰ ਵਿੱਚ ਇੱਕ ਘਰ ‘ਤੇ ਗੋਲੀਬਾਰੀ ਹੋਈ ਸੀ। ਉਨ੍ਹਾਂ ਨੂੰ ਇਸ ਬਾਰੇ ਪੀੜਤਾਂ ਦੇ ਗੁਆਂਢੀਆਂ ਤੋਂ ਜਾਣਕਾਰੀ ਮਿਲੀ ਕਿਉਂਕਿ ਪੀੜਤ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ‘ਤੇ ਕਾਰਵਾਈ ਕੀਤੀ ਅਤੇ ਦੋ ਦੋਸ਼ੀਆਂ ਨੂੰ ਫੜ ਲਿਆ।

ਬਦਮਾਸ਼ਾਂ ਦੀ ਪਛਾਣ ਰਵੀ ਨਿਵਾਸੀ ਮੁਹੱਲਾ ਨਾਨਕਸਰ, ਤਰਨਤਾਰਨ, 25 ਸਾਲ ਵੈਲਡਰ ਅਤੇ ਜੋਬਨ ਨਿਵਾਸੀ ਮੁਹੱਲਾ ਨਾਨਕਸਰ, ਤਰਨਤਾਰਨ ਵਜੋਂ ਹੋਈ ਹੈ, ਜੋਕਿ 24 ਸਾਲ ਦਾ ਹੈ ਤੇ 12ਵੀਂ ਪਾਸ ਹੈ, ਉਹ ਇੱਕ ਮੀਟ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਦੋਵਾਂ ਦੋਸ਼ੀਆਂ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ‘ਤੇ ਗੋਲੀ ਚਲਾਈ ਸੀ।
ਦੋਵਾਂ ਦੋਸ਼ੀਆਂ ਦੇ ਨਾਲ ਇੱਕ ਤੀਜਾ ਦੋਸ਼ੀ ਵੀ ਸੀ, ਜਿਸ ਦੀ ਪਛਾਣ ਅਜੇ ਵੀ ਪੁਲਿਸ ਨੇ ਗੁਪਤ ਰੱਖੀ ਹੈ। ਗੋਲੀ ਚਲਾਉਣ ਤੋਂ ਬਾਅਦ ਦੋਸ਼ੀ ਜਹਾਜ਼ਗੜ੍ਹ ਵਿੱਚ ਆਪਣੇ ਕੱਪੜੇ ਬਦਲ ਕੇ ਪਿੰਡਾਂ ਵਿੱਚ ਘੁੰਮਦੇ ਹੋਏ ਤਰਨਤਾਰਨ ਚਲੇ ਗਏ। ਇਸ ਤੋਂ ਬਾਅਦ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅੱਜ ਰਵੀ ਤੋਂ ਪਿਸਤੌਲ ਬਰਾਮਦ ਕੀਤੀ ਜਾਣੀ ਸੀ, ਜਿਸ ਲਈ ਉਸ ਦੀ ਨਿਸ਼ਾਨਦੇਹੀ ‘ਤੇ ਉਸ ਨੂੰ ਮਕਬੂਲਪੁਰਾ ਇਲਾਕੇ ਵਿੱਚ ਲਿਆਂਦਾ ਗਿਆ, ਜਿੱਥੇ ਬਹੁਤ ਸਾਰੀਆਂ ਝਾੜੀਆਂ ਹਨ।
ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਤੀ ਸਣੇ CM ਮਾਨ ਨਾਲ ਕੀਤੀ ਮੁਲਾਕਾਤ, ਹਰਭਜਨ ਸਿੰਘ ਤੇ ਗੀਤਾ ਬਸਰਾ ਵੀ ਰਹੇ ਮੌਜੂਦ
ਇੱਥੇ ਆਉਣ ਤੋਂ ਬਾਅਦ ਦੋਸ਼ੀ ਨੇ ਪਿਸਤੌਲ ਕੱਢੀ ਅਤੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੇ ਉਸ ਨੂੰ ਇੱਕ ਮੁਕਾਬਲੇ ਵਿੱਚ ਫੜ ਲਿਆ ਅਤੇ ਗੋਲੀ ਚੱਲੀ ਜੋ ਦੋਸ਼ੀ ਦੇ ਪੈਰ ਵਿੱਚ ਲੱਗੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਅਜਿਹੀਆਂ ਹਰਕਤਾਂ ਨਾ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ ਅਤੇ ਹੋਰ ਇਲਾਕਿਆਂ ਵਿੱਚ ਵੀ ਫਿਰੌਤੀ ਮੰਗਣ ਵਾਲੇ ਅਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਫੜੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























