ਮੋਹਾਲੀ ਜ਼ਿਲ੍ਹੇ ਦੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਇੱਕ ਵਾਰ ਫਿਰ ਆਪਣੀ ਇਮਾਨਦਾਰੀ ਦਾ ਦਾਅਵਾ ਠੋਕਿਆ। ਪਾਰਟੀ ਵਰਕਰਾਂ ਨਾਲ ਖਰੜ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਰਚੁਅਲ ਲਾਂਚ ਦੌਰਾਨ ਬੋਲਦਿਆਂ ਵਿਧਾਇਕਾ ਅਨਮੋਲ ਨੇ ਭਾਵੁਕ ਹੋ ਕੇ ਐਲਾਨ ਕੀਤਾ, “ਮੈਂ ਰੱਬ ਨੂੰ, ਬਾਬੇ ਨਾਨਕ ਨੂੰ ਹਾਜਰ ਨਾਜਰ ਮੰਨ ਕੇ ਕਹਿ ਰਹੀ ਹਾਂ ਕਿ ਮੇਰਾ ਕੱਖ ਨਾ ਰਹੇ ਜੇ ਮੈਂ ਪਿੰਡ ਦੀਆਂ ਗ੍ਰਾਂਟਾਂ ਵਿਚੋਂ ਠਿਆਨੀ ਵੀ ਖਾਧੀ ਹੋਵੇ।
ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਸਰਪੰਚ, ਬੀਡੀਪੀਓ ਜਾਂ ਡੀਸੀ ਤੋਂ ਇੱਕ ਪੈਸਾ ਵੀ ਨਹੀਂ ਮੰਗਿਆ। ਸਾਡਾ ਇੱਕੋ ਇੱਕ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪਿੰਡ ਵਿੱਚ ਚੰਗੀਆਂ ਸਹੂਲਤਾਂ ਅਤੇ ਤਰੱਕੀ ਹੋਵੇ। ਪਿੰਡਾ ਵਿਚ ਚੰਗਾ ਸਿਸਟਮ ਹੈ। ਲੋਕਾਂ ਨੇ ਸਾਨੂੰ ਜਿਸ ਸੋਚ ਨਾਲ ਵਿਧਾਇਆ ਬਣਾਇਆ ਸੀ ਅਸੀਂ ਉਸੇ ਸੋਚ ‘ਤੇ ਕੰਮ ਕਰ ਰਹੇ ਹਾਂ। ਕੁਝ ਸਮਾਂ ਪਹਿਲਾਂ ਹੀ ਮੈਂ ਖਰੜ ਕਮੇਟੀ ਬਦਲੀ ਹੈ। ਖਰੜ ਵਿਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਾਏ ਹਨ।

ਵਿਧਾਇਕਾ ਨੇ ਕਿਹਾ ਕਿ “ਹਰ ਥਾਂ ਵਿਕਾਸ ਦਾ ਕੰਮ ਚੱਲ ਰਿਹਾ ਹੈ।” ਅਸੀਂ ਇੱਥੇ ਵਿਹਲੇ ਬੈਠਣ ਲਈ ਨਹੀਂ ਆਏ ਹਾਂ। ਅਸੀਂ ਸਿਸਟਮ ਵਿੱਚ ਫਿੱਟ ਹੋਣ ਲਈ ਨਹੀਂ ਆਏ ਹਾਂ, ਸਗੋਂ ਇਸਨੂੰ ਬਦਲਣ ਲਈ ਆਏ ਹਾਂ, ਬੇਸ਼ੱਕ, ਸਮਾਂ ਲੱਗੇ। ਜਿਸ ਦਿਨ ਪੂਰੇ ਦੇਸ਼ ਦਾ ਸਿਸਟਮ ਬਦਲੇਗਾ, ਪੰਜਾਬ ਸਭ ਤੋਂ ਅੱਗੇ ਹੋਵੇਗਾ।
ਇਹ ਵੀ ਪੜ੍ਹੋ : ਕਿਲ੍ਹਾ ਰਾਏਪੁਰ ‘ਚ ਮੁੜ ਦੌੜਣਗੀਆਂ ਬੈਲਗੱਡੀਆਂ, 11 ਸਾਲਾਂ ਮਗਰੋਂ ਪੇਂਡੂ ਓਲੰਪਿਕ ‘ਚ ਵਾਪਸੀ
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਤੇ ਬੁਰੀ ਨਜ਼ਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੂੰਹਤੋੜ ਜਵਾਬ ਦੇਵਾਂਗੇ। ਅਸੀਂ ਪੁਰਾਣੇ, ਭ੍ਰਿਸ਼ਟ ਸਿਸਟਮ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਰਾਜਨੀਤੀ ਨੂੰ ਸਮਝਣ ਲਈ, ਇਸ ਚਿੱਕੜ ਵਿੱਚ ਉਤਰਨਾ ਪਵੇਗਾ। ਰਾਜਨੀਤੀ ਵਿੱਚ ਇਹ ਕੁਰਸੀ ਕੰਡਿਆਂ ਦੀ ਹੈ। ਇਸ ਰਾਜਨੀਤੀ ਵਿੱਚ ਇਮਾਨਦਾਰ ਲੋਕ ਕੱਟੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਇਸ ਵਿਗੜੇ ਸਿਸਟਮ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਨ। ਸਾਡੀ ਸਰਕਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਦੇ ਨੌਕਰੀਆਂ ਦੇ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























