ਪਾਕਿਸਤਾਨ ਵਿੱਚ ਮਚੇ ਸਿਆਸੀ ਹੰਗਾਮੇ ਦੌਰਾਨ ਇਮਰਾਨ ਖਾਨ ਦੇ ਹੱਥੋਂ ਰਾਤੋ-ਰਾਤ ਸੱਤਾ ਚਲੀ ਗਈ। ਇਸ ਨੂੰ ਲੈ ਕੇ ਭਾਰਤ ਵਿੱਚ ਵੀ ਕਾਫੀ ਚਰਚਾਵਾਂ ਚੱਲ ਰਹੀਆਂ ਹਨ। ਕਾਂਗਰਸ ਦੇ ਸਾਬਕਾ ਲੀਡਰ ਪ੍ਰਿਤਪਾਲ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦੀ ਨੇੜਤਾ ਨੂੰ ਲੈ ਕੇ ਚੁਟਕੀ ਲਈ।
ਬਾਲਿਆਵਾਲ ਨੇ ਟਵੀਟ ਕਰਕੇ ਕਿਹਾ ਕਿ ਦੋਵੇਂ ਭਰਾਵਾਂ ਦੀ ਇੱਕੋ ਰਾਤ ‘ਚ ਹੀ ਕੁਰਸੀ ਚਲੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ‘ਚ ਲਿਖਿਆ, ‘ਕਯਾਮਤ ਕੀ ਰਾਤ ਥੀ, ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕਮ ਨਿਕਲੇ’।
ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਇਮਰਾਨ ਖਾਨ ਨਾਲ ਨੇੜਤਾ ਨੂੰ ਲੈ ਕੇ ਲਗਾਤਾਰ ਨਿਸ਼ਾਨੇ ਵਿੰਨ੍ਹੇ ਜਾਂਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਪਿੱਛੋਂ ਬਾਲਿਆਵਾਲ ਨੇ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਹਾਈਕਮਾਨ ਨੂੰ ਕਿਹਾ ਸੀ ਕਿ ਮੈਂ ਕਾਂਗਰਸ ਛੱਡਣ ਤੋਂ ਪਹਿਲਾਂ ਹੀ ਇੱਕ ਸ਼ੁਭਚਿੰਤਕ ਹੋਣ ਦੇ ਨਾਤੇ ਤੁਹਾਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਤੁਸੀਂ ਇਕ ਵੱਡੀ ਗਲਤੀ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹਾਈਕਮਾਨ ਨੂੰ ਸਿੱਧੂ ਦਾ ‘ਪਾਕਿਸਤਾਨ ਪ੍ਰੇਮ’ ਪੰਜ ਰਾਜਾਂ ਵਿੱਚ ਭੁਗਤਣਾ ਪਿਆ ਹੈ।