ਬਠਿੰਡਾ ਪੁਲਿਸ ਨੇ ਹੈਰੋਇਨ ਸਣੇ ਇੱਕ ਬੰਦੇ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ ਫਿਰੋਜਪੁਰ ਦੀ ਜੇਲ੍ਹ ਵਿਚ ਬੈਠੇ ਇੱਕ ਦੋਸ਼ੀ ਨੇ ਹੈਰੋਇਨ ਮੰਗਾਈ ਸੀ। ਫੜੇ ਗਏ ਦੋਸ਼ੀ ਰਾਜਾ ਸਿੰਘ ਕੋਲੇਂ ਇੱਕ ਕਿੱਲੋ 507 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਸ ਕੋਲੋਂ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਰਾਕੇਸ਼ ਕੁਮਾਰ ਨੇ ਫੋਨ ‘ਤੇ ਇਹ ਹੈਰੋਇਨ ਮੰਗਵਾਈ ਸੀ।

ਬਠਿੰਡਾ ਪੁਲਿਸ ਦੇ SSP ਡਾਕਟਰ ਜੋਤੀ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਬਠਿੰਡਾ ਦੇ ਰਹਿਣ ਵਾਲੇ ਰਾਜਾ ਸਿੰਘ ਵਾਸੀ ਹਰਦੇਵ ਨਗਰ ਬਠਿੰਡਾ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਸੀ, ਜਿਸ ਕੋਲੋਂ ਇੱਕ ਕਿੱਲੋ 507 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : 7 ਘੰਟਿਆਂ ਅੰਦਰ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਬਿਸਤਰੇ ‘ਤੇ ਛੋਟੇ ਭਰਾ ਨੇ ਤੋੜਿਆ ਦਮ
ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਕੋਲੋਂ ਅਹਿਮ ਖੁਲਾਸਾ ਹੋਇਆ ਕਿ ਇਹ ਹੈਰੋਇਨ ਫਿਰੋਜ਼ਪੁਰ ਦੀ ਜੇਲ ਵਿੱਚ ਬੰਦ ਦੋਸ਼ੀ ਰਾਕੇਸ਼ ਕੁਮਾਰ ਨੇ ਫੋਨ ‘ਤੇ ਗੱਲ ਕਰਕੇ ਮੰਗਵਾਈ ਸੀ। ਫੜਿਆ ਗਿਆ ਦੋਸ਼ੀ ਬਿਹਾਰ ਦਾ ਰਹਿਣ ਵਾਲਾ ਹੈ, ਜੋਕਿ ਪਿਛਲੇ 10-15 ਸਾਲ ਤੋਂ ਹੁਣ ਬਠਿੰਡਾ ਵਿੱਚ ਰਹਿ ਰਿਹਾ ਹੈ। ਹੁਣ ਬਠਿੰਡਾ ਪੁਲਿਸ ਜੇਲ੍ਹ ਵਿੱਚ ਬੰਦ ਇਸ ਦੋਸ਼ੀ ਨੂੰ ਹੁਣ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛ-ਗਿੱਛ ਕਰੇਗੀ ਅਤੇ ਜੇਲ੍ਹਾਂ ਵਿੱਚ ਚੱਲ ਰਹੇ ਨਸ਼ੇ ਦੇ ਨੈਟਵਰਕ ਨੂੰ ਤੋੜਨ ਲਈ ਕਦਮ ਚੁੱਕੇਗੀ।
ਵੀਡੀਓ ਲਈ ਕਲਿੱਕ ਕਰੋ -:
























