ਬਠਿੰਡਾ ਵਿੱਚ ਐਤਵਾਰ ਨੂੰ ਠੰਢੀ ਸੜਕ ‘ਤੇ ਝਾੜੀਆਂ ਵਿਚ ਮਿਲੀ 22 ਸਾਲਾਂ ਵਿਆਹੁਤਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਰਿਤਿਕਾ ਦੇ ਅਫੇਅਰ ਤੋਂ ਦੁਖੀ ਹੋ ਕੇ ਉਸ ਦੇ ਪਤੀ ਸਾਹਿਲ ਨੇ ਹੀ ਤੇਜਧਾਰ ਹਥਿਆਰ ਨਾਲ ਉਸ ਦ ਕਤਲ ਕੀਤਾ ਸੀ।
ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਤਵਾਰ ਨੂੰ ਠੰਢੀ ਰੋਡ ਨੇੜੇ ਪੁਰਾਣੇ ਥਾਣੇ, ਨਹਿਰ ਚੌਕੀ ਦੇ ਪਿੱਛੇ ਇੱਕ ਖਾਲੀ ਪਲਾਟ ਦੀਆਂ ਝਾੜੀਆਂ ਵਿੱਚੋਂ ਔਰਤ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਦੋਸ਼ੀ ਨੇ ਆਪਣੀ ਪਤਨੀ ਦ ਗੁੰਮਸ਼ੁਦਗੀ ਦ ਰਿਪੋਰਟ ਦਰਜ ਕਰਵਾਈ ਸੀ। ਫਿਰ ਖੁਦ ਹੀ ਆਪਣੀ ਪਤਨੀ ਦੇ ਮੋਬਾਈਲ ਦੀ ਲੋਕੇਸ਼ਨ ਠੰਢੀ ਸੜਕ ‘ਤੇ ਝਾੜੀਆਂ ਵਿਚ ਆਉਣ ਦੀ ਗੱਲ ਪੁਲਿਸ ਨੂੰ ਦੱਸੀ। ਦੋਸ਼ੀ ਪੁਲਿਸ ਟੀਮ ਨੂੰ ਨਾਲ ਲੈ ਗਿਆ ਤੇ ਆਪਣੀ ਪਤਨੀ ਦੀ ਮ੍ਰਤਕ ਦੇਹ ਬਰਾਮਦ ਕਰਾਈ। ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਥਾਣਾ ਕੈਨਾਲ ਵਿਚ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਮ੍ਰਿਤਕਾ ਦੇ ਪਤੀ ਸਾਹਿਲ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਵਿਚ ਸਾਹਿਲ ਨੇ ਆਪਣੇ ਪਰਿਵਾਰ ਵਾਲਿਆਂ ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਸਾਹਮਣੇ ਆਪਣਾ ਜੁਰਮ ਕਬੂਲ ਲਿਆ। ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਤਲ ਦਾ ਮੁੱਖ ਕਾਰਨ ਉਸ ਦੀ ਪਤਨੀ ਦੇ ਕਥਿਤ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ : ਜਲੰਧਰ : ਦਰਜਨ ਦੇ ਕਰੀਬ ਲੁਟੇਰਿਆਂ ਨੇ ਲੁੱਟੀ ਸੁਨਿਆਰੇ ਦੀ ਦੁਕਾਨ, 25 ਕਿਲੋ ਚਾਂਦੀ ਤੇ 5 ਤੋਲੇ ਸੋਨਾ ਲੈ ਕੇ ਹੋਏ ਫਰਾਰ
ਦੋਹਾਂ ਦੀ ਤਿੰਨ ਸਾਲ ਪਹਿਲਾਂ ਸਾਹਿਲ ਕੁਮਾਰ ਨਾਲ ਲਵ ਮੈਰਿਜ ਹੋਈ ਸੀ। ਇਸ ਜੋੜੇ ਦਾ ਇੱਕ ਦੋ ਸਾਲ ਦਾ ਬੱਚਾ ਵੀ ਹੈ। ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰਨਗੇ ਅਤੇ ਇਸ ਪੂਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
























