ਪੰਜਾਬੀ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਜਲੰਧਰ ਆ ਰਹੀ ਹੈ। ਉਹ ਆਪਣੀ ਆਉਣ ਵਾਲੀ ਫਿਲਮ ‘ਇੱਕ ਕੁੜੀ’ ਨੂੰ ਲੈ ਕੇ ਈਸਟਵੁੱਡ ਵਿਲੇਜ ਵਿਚ ਫੈਨਸ ਨਾਲ ਰੂਬਰੂ ਹੋਵੇਗੀ। ਸ਼ਹਿਨਾਜ਼ ਗਿੱਲ ਨੇ ਖੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ। ਇੱਕ ਵੀਡੀਓ ਪੋਸਟ ਵਿੱਚ ਸ਼ਹਿਨਾਜ਼ ਨੇ ਕਿਹਾ ਕਿ “ਜਲੰਧਰ ਵਾਸੀਓ, ਮੈਂ 25 ਅਕਤੂਬਰ ਨੂੰ ਤੁਹਾਨੂੰ ਮਿਲਣ ਆ ਰਹੀ ਹਾਂ। ਸ਼ਾਮ 7:30 ਵਜੇ ਤੁਹਾਡੇ ਨਾਲ ਖੂਬ-ਮਸਤੀ ਹੋਵੇਗੀ।”
ਉਸਦੀ ਆਉਣ ਵਾਲੀ ਫਿਲਮ ਦੀ ਸਟਾਰ ਕਾਸਟ ਵੀ ਇਸ ਪ੍ਰੋਗਰਾਮ ਦੌਰਾਨ ਮੌਜੂਦ ਰਹੇਗੀ। ਸ਼ਹਿਨਾਜ਼ ਗਿੱਲ ਦੀ ਨਵੀਂ ਪੰਜਾਬੀ ਫਿਲਮ, “ਇੱਕ ਕੁੜੀ” ਆ ਰਹੀ ਹੈ। ਸ਼ਹਿਨਾਜ਼ ਗਿੱਲ ਇੱਕ ਅਦਾਕਾਰਾ ਅਤੇ ਗਾਇਕਾ ਹੈ ਅਤੇ ਕਈ ਪੰਜਾਬੀ ਗੀਤਾਂ ਵਿੱਚ ਮਾਡਲ ਵਜੋਂ ਕੰਮ ਕਰ ਚੁੱਕੀ ਹੈ।

ਚੰਡੀਗੜ੍ਹ ਵਿੱਚ ਪੈਦਾ ਹੋਈ ਸ਼ਹਿਨਾਜ਼ ਨੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ ਬਿੱਗ ਬੌਸ ਸੀਜ਼ਨ 13 ਰਾਹੀਂ ਪਛਾਣ ਬਣਾਈ, ਜਿੱਥੇ ਉਹ ਦੂਜੀ ਰਨਰ-ਅੱਪ ਰਹੀ। ਇਸ ਤੋਂ ਬਾਅਦ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਕਿਸੀ ਕ ਭਾਈ ਕਿਸੀ ਕੀ ਜਾਨ ਵਿਚ ਕੰਮ ਕੀਤਾ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮਾਂ ਦਾ ਕ.ਤ/ਲ ਕਰਨ ਵਾਲਾ ਪੁੱਤ ਚੜ੍ਹਿਆ ਪੁਲਿਸ ਅੜਿੱਕੇ, ਫਿਲਮੀ ਅੰਦਾਜ਼ ‘ਚ ਫੜਿਆ ਦੋਸ਼ੀ
ਸ਼ਹਿਨਾਜ਼ ਗਿੱਲ “ਇੱਕ ਕੁੜੀ” ਨਾਲ ਆਪਣੀ ਪੰਜਾਬੀ ਫਿਲਮ ਪ੍ਰੋਡਕਸ਼ਨ ਵਿਚ ਡੇਬਊ ਕਰਨ ਜਾ ਰਹੀ ਹੈ। ਇਸ ਫਿਲਮ ਦੇ ਰਾਈਟਰ ਐਂਡ ਡਾਇਰੈਕਟਰ ਅਮਰਜੀਤ ਸਿੰਘ ਹੈ। ਫਿਲਮ ਦੇ ਟ੍ਰੇਰਲ ਵਿਚ ਸ਼ਹਿਨਾਜ ਗਿੱਲ ਸਿੰਪਲ ਪੰਜਾਬ ਕੁੜੀ ਦੇ ਰੋਲ ਵਿਚ ਹੈ ਜੋ ਵਿਆਹ ਲਈ ਮੁੰਡੇ ਵੇਖ ਰਹੀ ਹੈ ਇਸ ਤੋਂ ਇਲਾਵਾ ਇਸ ਵਿਚ ਪਿਆਰ ਅਤੇ ਪੰਜਾਬੀ ਕਾਮੇਡੀ ਦਾ ਤੜਕਾ ਰਹਿਣ ਦਾ ਦਾਅਵਾ ਹੈ। ਪੰਜਾਬੀ ਦੀ ਚੋਟੀ ਦੀ ਅਦਾਕਾਰਾ ਨਿਰਮਲ ਰਿਸ਼ੀ ਵੀ ਫਿਲਮ ਦੀ ਸਟਾਰਕਾਸਟ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -:
























