ਬਰਨਾਲਾ ਦੀ ਤਪਾ ਮੰਡੀ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਬਾਜ਼ਾਰਾਂ ਅੰਦਰ ਭਾਰੀ ਮੀਂਹ ਦਾ ਪਾਣੀ ਖੜ੍ਹ ਗਿਆ, ਜਿਸ ਦੇ ਚੱਲਦਿਆਂ ਗੇਟ ਵਿਚ ਆਏ ਕਰੰਟ ਨਾਲ ਇੱਕ 11 ਸਾਲਾਂ ਬੱਚੇ ਦੀ ਮੌਤ ਹੋ ਗਈ।

ਮ੍ਰਿਤਕ ਬੱਚੇ ਦੀ ਪਛਾਣ ਪਿਆਰਾ ਲਾਲ ਬਸਤੀ ਨਿਵਾਸੀ ਦੇਵ ਜੀਤ ਪੁੱਤਰ ਇੰਦਰਜੀਤ ਵਜੋਂ ਹੋਈ ਹੈ, ਜਿਸ ਦੀ ਪਾਣੀ ਨਾਲ ਭਰੇ ਬਾਜ਼ਾਰ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। ਬੱਚਾ ਆਪਣੇ ਸਾਥੀਆਂ ਨਾਲ ਸਾਈਕਲ ‘ਤੇ ਬਜ਼ਾਰ ਆਇਆ ਹੋਇਆ ਸੀ। ਪਰ ਜਦੋਂ ਮਾਰਕੀਟ ਕਮੇਟੀ ਤਪਾ ਦੇ ਵੀਰੇ ਗੇਟ ਨਾਲ ਹੱਥ ਲੱਗਿਆ ਤਾਂ ਉਸ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚਾ ਦੇਵਜੀਤ ਛੇਵੀਂ ਕਲਾਸ ਵਿਚ ਪੜ੍ਹਦਾ ਸੀ ਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਬੱਚਾ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਮ੍ਰਿਤਕ ਦੀ ਮਾਂ ਅਤੇ ਚਾਰ ਭੈਣਾਂ ਆਪਣੇ ਭਰਾ ਨੂੰ ਯਾਦ ਕਰਕੇ ਭੁੱਬਾ ਮਾਰ-ਮਾਰ ਰੋ ਰਹੀਆਂ ਹਨ। ਇਸ ਪਰਿਵਾਰ ਨਾਲ ਦੁੱਖ ਵਡਾਉਣ ਪਹੁੰਚੇ। ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬੰਸਲ ਨੇ ਮੰਦਭਾਗੀ ਘਟਨਾ ਨੂੰ ਲੈ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਲਗਾਤਾਰ ਪੈ ਰਹੇ ਮੀਂਹ ਕਰਕੇ ਲਿਆ ਗਿਆ ਫੈਸਲਾ
ਇਸ ਮੰਦਭਾਗੀ ਘਟਨਾ ਵਿੱਚ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਲੋਹੇ ਦੇ ਗੇਟ ਵਿੱਚ ਕਰੰਟ ਕਿਸ ਕਾਰਨ ਨਾਲ ਆਇਆ। ਮਾਰਕੀਟ ਕਮੇਟੀ ਤਪਾ ਦੇ ਗੇਟ ਵਿੱਚ ਕਰੰਟ ਆਉਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇਸ ਪਰਿਵਾਰ ਨੂੰ ਮਾਰਕੀਟ ਕਮੇਟੀ ਜਾਂ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ ਜਾਂ ਨਹੀਂ ਪਰ ਇੱਕ ਗਰੀਬ ਪਰਿਵਾਰ ਦੇ ਇਸ ਬੱਚੇ ਦੀ ਹੋਈ ਕਰੰਟ ਨਾਲ ਮੌਤ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਮ੍ਰਿਤਕ ਅਤਿ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਮਿਹਨਤ-ਮਜ਼ਦੂਰੀ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
























