ਲੁਧਿਆਣਾ ਵਿੱਚ ਮੋਬਾਈਲ ਖੋਹਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼਼ਾ ਘਟਨਾ ਰੋਜ਼ ਗਾਰਡਨ ਇਲਾਕੇ ਦੀ ਹੈ, ਜਿਸ ਨੇੜੇ ਇਕ ਕੁੜੀ ਆਪਣੇ ਧਿਆਨ ਜਾ ਰਹੀ ਸੀ, ਕਿ ਪਿੱਛੋਂ ਇੱਕ ਸਕੂਟਰੀ ‘ਤੇ ਮੁੰਡਾ ਉਸ ਦੇ ਹੱਥੋਂ ਮੋਬਾਈਲ ਖੋਹ ਕੇ ਲੈ ਗਿਆ। ਇੰਨਾ ਹੀ ਨਹੀਂ ਮੋਬਾਈਲ ਖੋਹਣ ਦੇ ਚੱਕਰ ਵਿਚ ਉਹ ਕੁੜੀ ਨੂੰ ਵੀ ਸਕੂਟਰੀ ਨਾਲ ਘਸੀਟਦਾ ਹੋਇਆ ਅੱਗੇ ਤੱਕ ਲੈ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿਚਕੈਦ ਹੋ ਗਈ।
ਇਹ ਘਟਨਾ ਕੱਲ੍ਹ ਦੀ ਹੈ। ਜਿਸ ਕੁੜੀ ਤੋਂ ਮੋਬਾਈਲ ਖੋਹਿਆ ਗਿਆ ਉਹ ਇੱਕ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦੀ ਹੈ। ਜਦੋਂ ਉਹ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਅਚਾਨਕ ਉਸ ਨੂੰ ਕਿਸੇ ਦਾ ਫੋਨ ਆਇਆ। ਜਿਵੇਂ ਹੀ ਉਹ ਫ਼ੋਨ ਸੁਣਨ ਲੱਗੀ ਤਾਂ ਚਿੱਟੇ ਰੰਗ ਦੀ ਸਕੂਟਰੀ ‘ਤੇ ਸਵਾਰ ਇੱਕ ਮੁੰਡਾ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਕੁੜੀ ਨੇ ਫੋਨ ਨਹੀ ਛੱਡਿਆ ਤੇ ਲੁਟੇਰੇ ਨੇ ਫੋਨ ਸਮੇਤ ਕੁੜੀ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਲੁਟੇਰੇ ਨੇ ਸਕੂਟਰੀ ਨਹੀਂ ਰੋਕੀ ਸਗੋਂ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਬਦਮਾਸ਼ ਲੁਟੇਰਾ ਕੁੜੀ ਨੂੰ ਕਰੀਬ 30 ਮੀਟਰ ਤੱਕ ਖਿੱਚ ਕੇ ਲੈ ਗਏ। ਜਦੋਂ ਬਦਮਾਸ਼ ਭੱਜ ਗਿਆ ਤਾਂ ਪੀਸੀਆਰ ਗੱਡੀ ਵੀ ਉਸ ਦਾ ਪਿੱਛਾ ਕਰ ਰਹੀ ਸੀ। ਪੁਲਿਸ ਘਟਨਾ ਵਾਲੀ ਥਾਂ ‘ਤੇ ਰੁਕ ਗਈ ਅਤੇ ਬਦਮਾਸ਼ ਭੱਜ ਗਏ।
ਇਹ ਵੀ ਪੜ੍ਹੋ : ਬੁਮਰਾਹ ਨੇ ਰਚਿਆ ਇਤਿਹਾਸ, ICC ਦਾ ਇਹ ਵੱਡਾ ਐਵਾਰਡ ਲੈਣ ਵਾਲਾ ਬਣਿਆ ਪਹਿਲਾ ਭਾਰਤੀ ਗੇਂਦਬਾਜ਼
ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 8 ਦੀ ਐੱਸਐੱਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਕੁੜੀ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਜਾ ਸਕਦੀ। ਉਹ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦੀ ਹੈ। ਕੁੜੀ ਅਜੇ ਵੀ ਡਰੀ ਹੋਈ ਹੈ। ਉਸ ਨੂੰ ਕੁਝ ਸੱਟਾਂ ਵੀ ਲੱਗੀਆਂ ਹਨ। ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਇਸ ਮਾਮਲੇ ਵਿੱਚ ਪੁਲਿਸ ਹਰ ਐਂਗਲ ਤੋਂ ਕੰਮ ਕਰੇਗੀ। ਐਕਟਿਵਾ ਸਵਾਰ ਅਪਰਾਧੀ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
