ਪੰਜਾਬ ਵਿਚ ਖਤਰਨਾਕ ਚਾਈਨਾ ਡੋਰ ‘ਤੇ ਪਾਬੰਦੀ ਹੋਣ ਦੇ ਬਾਵਜੂਦ ਨਾ ਤਾਂ ਇਸ ਦੀ ਵਿਕਰੀ ਰੁਕ ਰਹੀ ਹੈ ਤੇ ਨਾ ਹੀ ਇਸ ਨੂੰ ਖਰੀਦਣ ਵਾਲਿਆਂ ਵਿਚ ਕੋਈ ਕਮੀ ਹੁੰਦੀ ਨਜਰ ਆ ਰਹੀ ਹੈ। ਅੱਜ ਬਸੰਤ ਪੰਚਮੀ ਵਾਲੇ ਦਿਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਚਾਈਨਾ ਡੋਰ ਨਾਲ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹਾ ਹੀ ਹਾਦਸਾ ਅਬੋਹਰ ਵਿਚ ਵਾਪਰਿਆ।
ਇਥੇ ਦੇ ਪੰਜਪੀਰ ਨਗਰੀ ਦਾ ਰਹਿਣ ਵਾਲਾ 27 ਸਾਲਾ ਨੌਜਵਾਨ ਭੁਪਿੰਦਰ ਇਸ ਦੀ ਦੀ ਲਪੇਟ ਵਿਚ ਆ ਗਿਆ। ਭੁਪਿੰਦਰ ਆਪਣੇ ਪਿਤਾ ਮਦਨ ਲਾਲ ਨੂੰ ਬੱਸ ਸਟੈਂਡ ਤੋਂ ਆਪਣੀ ਬਾਈਕ ‘ਤੇ ਘਰ ਛੱਡਣ ਜਾ ਰਿਹਾ ਸੀ ਕਿ ਅਚਾਨਕ ਇੱਕ ਚਾਈਨਾ ਡੋਰ ਉਸ ਦੀ ਗਰਦਨ ਵਿੱਚ ਫਸ ਗਈ।

ਧਾਰਦਾਰ ਚਾਈਨਾ ਡੋਰ ਕਰਕੇ ਭੁਪਿੰਦਰ ਦਾ ਗਲਾ ਬੁਰੀ ਤਰ੍ਹਾਂ ਕੱਟ ਗਿਆ ਅਤੇ ਉਹ ਖੂਨੋ-ਖੂਨ ਹੋ ਗਿਆ। ਇਸ ਹਾਦਸੇ ਤੋਂ ਬਾਅਦ ਮੌਕੇ ‘ਤ ਹਫੜਾ-ਦਫੜੀ ਮਚ ਗਈ। ਨੇੜਲੇ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ ‘ਤੇ ਲਗਭਗ 15 ਟਾਂਕੇ ਲਗਾਏ।
ਇਹ ਹਾਦਸਾ ਉਸ ਵੇਲੇ ਵਾਪਲਿਆ ਜਦੋਂ ਸੜਕ ‘ਤੇ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚਾਈਨਾ ਡੋਰ ਖੁੱਲ੍ਹੇਆਮ ਵਰਤੀ ਜਾ ਰਹੀ ਸੀ। ਖੁਸ਼ਕਿਸਮਤੀ ਨਾਲ ਸਮੇਂ ਸਿਰ ਡਾਕਟਰੀ ਸਹਾਇਤਾ ਨਾਲ ਨੌਜਵਾਨ ਦੀ ਜਾਨ ਬਚ ਗਈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ।
ਇਹ ਵੀ ਪੜ੍ਹੋ : ‘ਮੇਰਾ ਕੱਖ ਨਾ ਰਹੇ ਜੇ ਮੈਂ ਠਿਆਨੀ ਵੀ ਖਾਧੀ ਹੋਵੇ…’. MLA ਅਨਮੋਲ ਗਗਨ ਮਾਨ ਮੰਚ ‘ਤੇ ਹੋਈ ਭਾਵੁਕ
ਦੱਸ ਦੇਈਏ ਕਿ ਸੰਗਰੂਰ ਦੇ ਸੁਨਾਮ ਵਿਚ ਵੀ ਇੱਕ ਨੌਜਵਾਨ ਦੇ ਚਾਈਨਾ ਡੋਰ ਨਾਲ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਗਗਨਦੀਪ ਸਿੰਘ ਮੁਹੱਲਾ ਤਰਖਾਣਾ ਵਾਲਾ ਦ ਰਹਿਣ ਵਾਲਾ ਹੈ। ਉਹ ਪਾਵਰਕਾਮ ਦਫਤਰ ਵਿਚ ਬਿਜਲੀ ਦੀ ਸ਼ਿਕਾਇਤ ਦਰਜ ਕਰਾ ਕੇ ਘਰ ਪਰਤ ਰਿਹਾ ਸੀ ਕਿ ਜਿਵੇਂ ਹੀ ਉਹ ਫਲਾਈਓਵਰ ‘ਤੇ ਚੜ੍ਹਿਆ ਤਾਂ ਚਾਈਨਾ ਡੋਰ ਉਸ ਦੇ ਗਲੇ ਵਿਚ ਆ ਲਿਪਟੀ ਤੇ ਉਸ ਦੀ ਗਰਦਨ ‘ਤ ਡੂੰਘਾ ਕੱਟ ਲੱਗ ਗਿਆ। ਉਸ ਦ ਇੱਕ ਉਂਗਲੀ ਵੀ ਕੱਟੀ ਗਈ।
ਵੀਡੀਓ ਲਈ ਕਲਿੱਕ ਕਰੋ -:
























