ਮੋਗਾ ‘ਚ ਇੱਕ ਵਿਆਹ ਵਾਲੀ ਕੁੜੀ ਦੇ ਚਾਅ ਧਰੇ ਦੇ ਧਰੇ ਰਹਿ ਗਏ, ਜਦੋਂ ਉਹ ਚੂੜਾ ਪਾਈ ਬਰਾਤ ਹੀ ਉਡੀਕਦੀ ਰਹਿ ਗਈ ਪਰ ਮੁੰਡਾ ਬਰਾਤ ਲੈ ਕੇ ਨਹੀਂ ਆਇਆ। ਬੀਤੇ ਬੁੱਧਵਾਰ ਨੂੰ ਮੁੰਡੇ ਨੇ ਬਰਾਤ ਲੈ ਕੇ ਆਉਣਾ ਸੀ ਤੇ ਕੁੜੀ ਆਪਣੇ ਪਰਿਵਾਰ ਨਾਲ ਚੂੜਾ ਪਾ ਕੇ ਸਾਰਾ ਦਿਨ ਵਿਆਹ ਦੀ ਬਰਾਤ ਦੀ ਉਡੀਕ ਕਰਦੀ ਰਹੀ, ਪਰ ਮੁੰਡਾ ਨਹੀਂ ਆਇਆ। ਜਦੋਂ ਉਨ੍ਹਾਂ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਮੁੰਡਾਂ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ। ਇਸ ਗੱਲ ਦਾ ਵਿਚੋਲਣ ਨੂੰ ਵੀ ਪਤਾ ਸੀ ਪਰ ਉਸ ਨੇ ਅਤੇ ਮੁੰਡੇ ਅਤੇ ਉਸ ਦੇ ਪਰਿਵਾਰ ਨੇ ਕੁੜੀ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ।
ਪਤਾ ਲੱਗਾ ਕਿ ਮੁੰਡੇ ਨੇ ਪਹਿਲਾਂ ਹੀ ਪੇਪਰ ਮੈਰਿਜ ਕਰਵਾਈ ਹੋਈ ਸੀ। ਇਹ ਗੱਲ ਲੁਕਾ ਵਿਆਹ ਦੀਆਂ ਤਿਆਰੀਆਂ ਕਰਵਾ ਲਈਆਂ। ਪੀੜਤ ਕੁੜੀ ਨੇ ਥਾਣੇ ਵਿੱਚ ਰੋਂਦੇ ਹੋਏ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਲਈ ਲਾੜਾ, ਉਸ ਦਾ ਪਰਿਵਾਰ ਅਤੇ ਵਿਚੋਲਣ ਜ਼ਿੰਮੇਵਾਰ ਹੋਣਗੇ।
ਕੁੜੀ ਨੇ ਦੱਸਿਆ ਕਿ ਮੁੰਡਾ ਬਾਘਾਪੁਰਾਣਾ ਦਾ ਰਹਿਣ ਵਾਲਾ ਹੈ ਤੇ ਉਸ ਦੀ ਸੁਨਿਆਰੇ ਦੀ ਦੁਕਾਨ ਹੈ। ਉਸ ਦਾ ਰੋਕਾ ਮੁੰਡੇ ਨਾਲ ਐਤਵਾਰ ਨੂੰ ਹੋਇਆ ਸੀ। ਵਿਆਹ ਉਸ ਦੀ ਮਾਸੀ ਘਰੇ ਹੋ ਰਿਹਾ ਸੀ। ਉਨ੍ਹਾਂ ਦੀ ਇੰਨੀ ਗੁੰਜਾਇਸ਼ ਨਹੀਂ ਸੀ। ਉਸ ਨੇ ਕਿਹਾ ਕਿ ਅਸੀਂ ਸਾਰੀ ਦਿਹਾੜੀ ਬਰਾਤ ਉਡੀਕਦੇ ਰਹੇ ਪਰ ਉਹ ਨਹੀਂ ਆਏ ਤਾਂ ਅਸੀਂ 4 ਵਜੇ ਵਿਚੋਲਣ ਨੂੰ ਫੋਨ ਲਾਇਆ ਤਾਂ ਵਿਚੋਲਣ ਕਹਿਣ ਲੱਗੀ ਕਿ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਹੈ ਤੁਸੀਂ ਇਧਰ ਆ ਜਾਓ। ਜਦੋਂ ਅਸੀਂ ਉਥੇ ਗਏ ਤਾਂ ਉਹ ਕਹਿੰਦੇ ਅਸੀਂ ਲਾਵਾਂ ਨਹੀਂ ਕਰਨੀਆਂ ਕਿਉਂਕਿ ਮੁੰਡੇ ਦੀ ਪਹਿਲਾਂ ਹੀ ਪੇਪਰ ਮੈਰਿਜ ਹੇ ਚੁੱਕੀ ਸੀ। ਜਦੋਂ ਉਨ੍ਹਾਂ ਨੂੰ ਅਸੀਂ ਕਿਹਾ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਉਹ ਕਹਿਣ ਲੱਗੇ ਕਿ ਵਿਚੋਲਣ ਨੂੰ ਪਹਿਲਾਂ ਹੀ ਸਭ ਪਤਾ ਸੀ। ਇਸ ਮਗਰੋਂ ਉਹ ਉਥੋਂ ਚਲੇ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਅਦਾਲਤ ਦਾ ਵੱਡਾ ਫੈਸਲਾ, ਮਾਸੂਮ ਨਾਲ ਘਿਨੌਣਾ ਕਾਰਾ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ
ਥਾਣਾ ਮੁਖੀ ਵਰੁਣ ਅਨੁਸਾਰ ਲੜਕੀ ਨਾਲ ਕੁਝ ਦਿਨ ਪਹਿਲਾਂ ਸ਼ਗਨ ਹੋਇਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਲੜਕੇ ਨੂੰ ਬੁਲਾਇਆ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਸ ਦਾ ਕਹਿਣਾ ਹੈ ਕਿ ਅਜਿਹੀ ਧੋਖਾ ਕਿਸੇ ਹੋਰ ਮਾਸੂਮ ਬੱਚੀ ਨਾਲ ਨਹੀਂ ਹੋਣੀ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -:
