ਗੁਰਦਾਸਪੁਰ ਵਿਚ ਚਾਰ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਖੌਫਨਾਕ ਕਦਮ ਚੁੱਕਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹੇ ਦੇ ਨੇੜਲੇ ਪਿੰਡ ਪਾਹੜਾ ਦਾ ਹੈ, ਜਿੱਥੇ ਇੱਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੀ ਪਛਾਣ ਸਰਵਨ (ਉਮਰ 26 ਸਾਲ) ਪੁੱਤਰ ਸੁਰਜੀਤ ਰਾਜ ਵਜੋਂ ਹੋਈ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਦਾ ਇੱਕ ਵਿਅਕਤੀ ਅਤੇ ਉਸ ਦੀ ਪਤਨੀ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਲੜਕੇ ਸਰਵਨ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
![]()
ਜਾਣਕਾਰੀ ਮੁਤਾਬਕ ਮਾਮਲਾ ਪ੍ਰੇਮ ਪ੍ਰਸੰਗ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਸੁਰਜੀਤ ਰਾਜ ਅਤੇ ਉਸ ਦੀਆਂ ਭੈਣਾਂ ਦਾ ਕਹਿਣਾ ਹੈ ਕਿ ਸਰਵਣ ਨੇ ਧਮਕੀਆਂ ਦੇ ਡਰੋਂ ਜ਼ਹਿਰੀਲੀ ਦਵਾਈ ਖਾ ਲਈ।
ਇਹ ਵੀ ਪੜ੍ਹੋ : Youtuber ਦੇ ਘਰ ‘ਤੇ ਗ੍ਰ.ਨੇ.ਡ ਅ.ਟੈ/ਕ ‘ਚ ਨਿਕਲਿਆ ਫੌਜੀ ਕਨੈਕਸ਼ਨ, Insta ‘ਤੇ ਦਿੱਤੀ ਸੀ ਟ੍ਰੇਨਿੰਗ!
ਦੱਸ ਦੇਈਏ ਕਿ ਸਰਵਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਇੱਕ ਗੈਸ ਏਜੰਸੀ ਵਿੱਚ ਕੰਮ ਕਰਦੇ ਹਨ ਜਦਕਿ ਸਰਵਣ ਖੁਦ ਜੇਸੀਬੀ ਡਰਾਈਵਰ ਸੀ। ਪਰਿਵਾਰ ਨੇ ਸਰਵਣ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਧਮਕੀਆਂ ਦੇਣ ਵਾਲੇ ਪਤੀ-ਪਤਨੀ ਅਤੇ ਇੱਕ ਹੋਰ ਲੜਕੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























