ਪੁਲਿਸ ਵੱਲੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ ਮੁਲਜ਼ਮ ਬੀਤੇ ਦਿਨੀਂ ਸਬ ਜੇਲ੍ਹ ਦੇ ਗੇਟ ‘ਤੋਂ ਪੁਲਿਸ ਕਰਮਚਾਰੀ ਤੇ ਡਰਾਈਵਰ ਨੂੰ ਐਬੂਲੈਂਸ ‘ਚ ਬੰਦ ਕਰਕੇ ਫਰਾਰ ਹੋ ਗਿਆ। ਮੁੁਲਜ਼ਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਾਤਲ ਤੋਂ ਸਬ ਜੇਲ੍ਹ ‘ਚ 14 ਦਿਨਾਂ ਵਾਸਤੇ ਕੁਆਰੰਟੀਨ ਲਈ ਲਿਜਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਦੋਸ਼ੀ ਹਵਾਲਾਤੀ ਸਣੇ ਤਿੰਨ ਪੁਲਿਸ ਕਰਮਚਾਰੀਆਂ ਦੇ ਖਿਲਾਫ ਥਾਣਾ ਸਦਰ ਮੁਕਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉੱਧਰ ਪੁਲਿਸ ਫਰਾਰ ਹੋਏ ਦੋਸ਼ੀ ਦੀ ਭਾਲ ’ਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਵੱਡੀ ਮਾਤਰਾ ‘ਚ ਨਸ਼ੀਲੀਆਂ ਗੋਲੀਆਂ ਸਮੇਤ ਫੜਿਆ ਗਿਆ ਮੁਲਜ਼ਮ ਅਮ੍ਰਿੰਤਪਾਲ ਸਿੰਘ ਨਿਵਾਸੀ ਪਿੰਡ ਝੋਕ ਹਰੀਹਰ ਫਿਰੋਜ਼ਪੁਰ ਜੇਲ੍ਹ ’ਚ ਬੰਦ ਸੀ। 6 ਨਵੰਬਰ ਨੂੰ ਉਸ ਨੂੰ ਦਿਲ ਦੀ ਬਿਮਾਰੀ ਦੀ ਤਕਲੀਫ ਹੋਈ ਜਿਸ ਕਾਰਨ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ। 9 ਨਵੰਬਰ ਨੂੰ ਉਸਨੂੰ ਮੈਡੀਕਲ ਕਾਲਜ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਸ ਉਪਰੰਤ 14 ਦਿਨਾਂ ਲਈ ਕੁਆਰਟੀਨ ਦੇ ਲਈ ਉਸਨੂੰ ਐਂਬੂਲੈਂਸ ਰਾਹੀਂ ਸ੍ਰੀ ਮੁਕਤਸਰ ਸਾਹਿਬ ਦੀ ਸਬ ਜੇਲ੍ਹ ’ਚ ਲਿਆਂਦਾ ਜਾ ਰਿਹਾ ਸੀ। ਸੁਰੱਖਿਆ ਦੇ ਲਈ ਐਂਬੂਲੈਂਸ ‘ਚ ਤਿੰਨ ਏ.ਐੱਸ.ਆਈ ਵੀ ਤਾਇਨਾਤ ਕੀਤੇ ਗਏ ਸਨ ਪਰ ਏ.ਐੱਸ.ਆਈ. ਗੁਰਚਰਨ ਸਿੰਘ ਫਰੀਦਕੋਟ ‘ਚ ਹੀ ਐਂਬੂਲੈਂਸ ਤੋਂ ਉੱਤਰ ਗਏ ਅਤੇ ਘਰ ਚਲੇ ਗਏ। ਏ.ਐੱਸ.ਆਈ. ਗਿਆਨ ਸਿੰਘ ਸਾਦਿਕ ‘ਚ ਉੱਤਰ ਗਏ ਕਿਉਂਕਿ ਉਸਦਾ ਘਰ ਵੀ ਉੱਥੇ ਪੈਂਦਾ ਸੀ। ਹੁਣ ਇਕ ਏ.ਐੱਸ.ਆਈ. ਰਣਜੀਤ ਸਿੰਘ ਅਤੇ ਡਰਾਈਵਰ ਬੇਅੰਤ ਸਿੰਘ ਹੀ ਦੋਸ਼ੀ ਅੰਮ੍ਰਿਤਪਾਲ ਨੂੰ ਸਥਾਨਕ ਸਬ ਜੇਲ੍ਹ ਲੈ ਕੇ ਪਹੁੰਚੇ। ਸਬ ਜੇਲ੍ਹ ਦੇ ਗੇਟ ‘ਤੇ ਜਦ ਉਸਨੂੰ ਉਤਾਰਿਆ ਜਾ ਰਿਹਾ ਸੀ ਤਾਂ ਅੰਮ੍ਰਿਤਪਾਲ ਨੇ ਕਿਹਾ ਕਿ ਉਸਦਾ ਡਿਸਚਾਰਜ ਕਾਰਡ ਐਂਬੂਲੈਂਸ ਵਿੱਚ ਹੀ ਕਿਤੇ ਡਿੱਗ ਗਿਆ। ਉਹ ਅੰਦਰ ਲੱਭਣ ਲੱਗਾ।
ਡਰਾਈਵਰ ਬੇਅੰਤ ਅਤੇ ਤੀਜਾ ਪੁਲਿਸ ਕਰਮੀ ਏ.ਐੱਸ.ਆਈ ਰਣਜੀਤ ਸਿੰਘ ਵੀ ਐਂਬੂਲੈਂਸ ਦੇ ਅੰਦਰ ਜਾ ਕੇ ਡਿਸਚਾਰਜ ਕਾਰਡ ਲੱਭਣ ਲੱਗੇ ਪਰ ਇਸ ਦੌਰਾਨ ਹੀ ਦੋਸ਼ੀ ਅੰਮ੍ਰਿਤਪਾਲ ਸਿੰਘ ਡਰਾਈਵਰ ਬੇਅੰਤ ਸਿੰਘ ਅਤੇ ਏ.ਐੱਸ.ਆਈ ਰਣਜੀਤ ਸਿੰਘ ਨੂੰ ਐਂਬੂਲੈਂਸ ‘ਚ ਬੰਦ ਕਰਕੇ ਫਰਾਰ ਹੋ ਗਿਆ। ਥਾਣਾ ਸਦਰ ਪੁਲਿਸ ਨੇ ਐਂਬੂਲੈਂਸ ਏ.ਐੱਸ.ਆਈ ਬੇਅੰਤ ਸਿੰਘ ਦੇ ਬਿਆਨਾਂ ਤੇ ਏ.ਐੱਸ.ਆਈ. ਗੁਰਚਰਨ ਸਿੰਘ, ਗਿਆਨ ਸਿੰਘ ਅਤੇ ਰਣਜੀਤ ਸਿੰਘ ਦੇ ਖਿਲਾਫ ਡਿਊਟੀ ‘ਚ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ਼ ਕਰ ਲਿਆ। ਇਸਦੇ ਨਾਲ ਹੀ ਫਰਾਰ ਹੋਏ ਬੰਦੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਵੀ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਫਰਾਰ ਹੋਏ ਦੋਸ਼ੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਦੋਸ਼ੀ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: