ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਵੱਲੋਂ ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 ਦੀ ਸ਼ਾਨਦਾਰ ਮੇਜ਼ਬਾਨੀ ਕੀਤੀ ਗਈ। ਇਸ ਅਕਾਦਮਿਕ ਸੰਮੇਲਨ ਵਿੱਚ 10 ਤੋਂ ਜਿਆਦਾ ਦੇਸ਼ਾਂ ਦੇ 20 ਤੋਂ ਜਿਆਦਾ ਉੱਘੇ ਡੈਲੀਗੇਟਾਂ ਨੇ ਹਿੱਸਾ ਲਿਆ।
ਇਸ ਇਤਿਹਾਸਕ ਸਮਾਗਮ ਵਿੱਚ ਆਸਟ੍ਰੇਲੀਆ, ਕੈਨੇਡਾ, ਮਾਰੀਸ਼ਸ, ਯੂਏਈ, ਦੱਖਣੀ ਅਫਰੀਕਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਸੀਜੀਸੀ ਝੰਜੇੜੀ ਅੰਤਰਰਾਸ਼ਟਰੀ ਅਕਾਦਮਿਕ ਏਕਤਾ ਲਈ ਇੱਕ ਸ਼ਕਤੀ ਰੂਪ ਵਿੱਚ ਉਭਰਿਆ।
ਆਈਟੀਈਪੀ 2025 ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਮਾਣਯੋਗ ਮੁੱਖ ਮਹਿਮਾਨ ਦੀਪਕ ਆਨੰਦ, ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ, ਮਿਸੀਸਾਗਾ-ਮਾਲਟਨ, ਓਨਟਾਰੀਓ, ਕੈਨੇਡਾ ਵੱਲੋਂ ਕੀਤੀ ਗਈ। ਉਨ੍ਹਾਂ ਦੇ ਪ੍ਰਭਾਵਸ਼ਾਲੀ ਸੰਬੋਧਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਸਲੀ ਤਰੱਕੀ ਉੱਥੇ ਸ਼ੁਰੂ ਹੁੰਦੀ ਹੈ, ਜਿੱਥੇ ਵਿਚਾਰ ਅਤੇ ਲੀਡਰਸ਼ਿਪ ਦਾ ਸੁਮੇਲ ਹੁੰਦਾ ਹੈ।
ਇਸ ਮੌਕੇ ਵਰਕਸ਼ਾਪਾਂ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਆਲੋਚਨਾਤਮਕ ਵਿਚਾਰ-ਵਟਾਂਦਰੇ ਰਾਹੀਂ,ਆਈਟੀਈਪੀ 2025 ਨੇ ਸਿੱਖਿਆ ਸ਼ਾਸਤਰ ਨਵੀਨਤਾ, ਸੰਸਥਾਗਤ ਸ੍ਰੇਸ਼ਟਾ ਅਤੇ ਵਿਸ਼ਵ- ਪੱਧਰੀ ਨਾਗਰਿਕਾਂ ਦੇ ਪਾਲਣ-ਪੋਸ਼ਣ ਦੀ ਮਹੱਤਤਾ ਨੂੰ ਮੁੜ ਪਰਿਭਾਸ਼ਿਤ ਕੀਤਾ। ਇਸ ਸਮਾਗਮ ਨੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ, ਕਿ ਸਿੱਖਿਆ ਸਿਰਫ਼ ਸਰਹੱਦਾਂ ਤੱਕ ਸੀਮਿਤ ਨਹੀਂ ਹੈ, ਸਗੋਂ ਉਸ ਨੂੰ ਸਰਹੱਦਾਂ ਤੋਂ ਪਾਰ ਫੈਲਾਇਆ ਜਾ ਸਕਦਾ ਹੈ।
ਇਸ ਮੌਕੇ ਮਾਣਯੋਗ ਪ੍ਰਬੰਧ ਨਿਰਦੇਸ਼ਕ ਅਰਸ਼ ਧਾਲੀਵਾਲ, ਨੇ ਆਪਣੀ ਦੂਰਦਰਸ਼ੀ ਅਗਵਾਈ ਨਾਲ ਸਮਾਗਮ ਦੀ ਸ਼ੋਭਾ ਵਧਾਈ, ਜਿਸ ਨਾਲ ਸੀਜੀਸੀ ਝੰਜੇੜੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਸਸ਼ਕਤ ਅਕਾਦਮਿਕ ਵਾਤਾਵਰਣ ਪ੍ਰਣਾਲੀ ਨੂੰ ਆਕਾਰ ਦੇਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੋਸ਼ ਨਾਲ ਭਰੇ ਹੋਏ, ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸੀਜੀਸੀ ਝੰਜੇੜੀ ਵਿਖੇ ਵਿਸ਼ਵਵਿਆਪੀ ਅਕਾਦਮਿਕ ਮਹਾਂਦੀਪਾਂ ਅਤੇ ਸਭਿਆਚਾਰਾਂ ਦਾ ਇੱਕਠਾ ਹੋਣਾ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਇਹ ਸਾਡੇ ਗਲੋਬਲ ਵਿਦਿਅਕ ਪ੍ਰਣਾਲੀ ਦੇ ਮਿਸ਼ਨ ਦੀ ਪੁਸ਼ਟੀ ਕਰਦਾ ਹੈ।
ਉਹਨਾਂ ਨੇ ਅੱਗੇ ਕਿਹਾ, ਕਿ ਅੰਤਰਰਾਸ਼ਟਰੀ ਐਕਸਪੋਜ਼ਰ ਇੱਕ ਜ਼ਰੂਰਤ ਹੈ, ਇਹ ਉਹ ਰੌਸ਼ਨੀ ਹੈ, ਜੋ ਦਿਮਾਗ ਨੂੰ ਤੇਜ ਕਰਦੀ ਹੈ, ਉਹ ਪੁਲ ਜੋ ਸੁਪਨਿਆਂ ਨੂੰ ਜੋੜਦਾ ਹੈ ਅਤੇ ਉਹ ਲੈਂਸ ਜਿਸ ਰਾਹੀਂ ਸਿੱਖਿਆ ਦਾ ਅਰਥ ਸਾਰਥਕ ਹੁੰਦਾ ਹੈ। ਅੰਤਰਰਾਸ਼ਟਰੀ ਟੀਚਿੰਗ ਐਕਸੀਲੈਂਸ ਪ੍ਰੋਗਰਾਮ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਸਾਡੇ ਵਿਸ਼ਵਾਸ ਦਾ ਇੱਕ ਸਮਾਰਕ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਨਾ/ਜਾ/ਇਜ਼ ਸਬੰਧਾਂ ਦੇ ਚੱਲਦਿਆਂ ਸਕਿਓਰਿਟੀ ਗਾਰਡ ਦਾ ਬੇ/ਰ/ਹਿਮੀ ਨਾਲ ਕ/ਤ/ਲ
ਦੱਸਣਯੋਗ ਹੈ ਕਿ ਪ੍ਰੋਗਰਾਮ ਦੀ ਸਫਲਤਾ ਵਿੱਚ ਸਿਮਰਨ ਧਾਲੀਵਾਲ, ਡਾਇਰੈਕਟਰ ਅੰਤਰਰਾਸ਼ਟਰੀ ਮਾਮਲੇ ਦੀ ਬਰਾਬਰ ਦੀ ਭੂਮਿਕਾ ਰਹੀ ਹੈ, ਜਿਨ੍ਹਾਂ ਦੀ ਰਣਨੀਤਕ ਅਗਵਾਈ ਅਤੇ ਵਿਸ਼ਵਵਿਆਪੀ ਸਾਂਝੇਦਾਰੀ ਪ੍ਰਤੀ ਸਮਰਪਣ ਨੇ ਸਰਹੱਦ ਪਾਰ ਸਹਿਯੋਗ ਨੂੰ ਅਰਥਪੂਰਨ ਅਕਾਦਮਿਕ ਹਕੀਕਤਾਂ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਦੀ ਭੂਮਿਕਾ ਨੇ ਸੀਜੀਸੀ ਝੰਜੇੜੀ ਦੇ ਅੰਤਰਰਾਸ਼ਟਰੀ ਬਿਰਤਾਂਤ ਨੂੰ ਮੁੜ ਪਰਿਭਾਸ਼ਿਤ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2025 ਨੇ ਆਪਣੀ ਸਮਾਪਤੀ ਦੇ ਨਾਲ ਇੱਕ ਅਮਿੱਟ ਛਾਪ ਛੱਡੀ ਹੈ, ਤਾਂ ਜੋ ਵਿੱਦਿਅਕ ਕੂਟਨੀਤੀ ਦੀ ਕਹਾਣੀ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























