chandigarh online food fine: ਚੰਡੀਗੜ੍ਹ ‘ਚ ਆਨਲਾਈਨ ਖਾਣਾ ਮੰਗਵਾਉਣਾ ਖਪਤਕਾਰਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਨ੍ਹਾਂ ਨੇ ਨਰਾਤਿਆ ਦੌਰਾਨ ਵੈਜੀਟੇਰੀਅਨ ਫੂਡ ਦੇ ਆਰਡਰ ‘ਤੇ ਨਾਨਵੈੱਜ ਮਿਲਿਆ, ਜਿਸ ਸਬੰਧੀ ਉਨ੍ਹਾਂ ਨੇ ‘ਜ਼ਿਲ੍ਹਾਂ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ। ਇਸ ਤੋਂ ਬਾਅਦ ਕਮਿਸ਼ਨ ਨੇ ‘ਜ਼ੋਮੈਟੋ’ ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਸ਼ਿਕਾਇਤ ਕਰਤਾਵਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਰਾਸ਼ੀ ਅਤੇ 1100 ਰੁਪਏ ਕੇਸ ਖਰਚ ਦੇ ਰੂਪ ‘ਚ ਦੇਣ ਦਾ ਹੁਕਮ ਦਿੱਤਾ ਹੈ।
ਇਹ ਹੈ ਪੂਰਾ ਮਾਮਲਾ– ਅਰਜੁਨ ਅਤੇ ਵੰਸ਼ਦੀਪ ਨੇ ਕਮਿਸ਼ਨ-2 ‘ਚ ਕੇਸ ਦਰਜ ਕਰਦੇ ਹੋਏ ਦੱਸਿਆ ਕਿ 2019 ਦੇ ਨਰਾਤਿਆਂ ‘ਚ ਉਨ੍ਹਾਂ ਨੇ ਜ਼ੋਮੈਟੋ ਮੀਡੀਆ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਐਪ ਤੋਂ ਸੈਕਟਰ-10 ਸਥਿਤ ਰੈਸਟੋਰੈਂਟ ਤੋਂ ਬਾਰਬੀਕਿਊ ਸੈਂਡਵਿਚ ਅਤੇ ਅਲਫਰੇਡ ਪਾਸਤਾ ਆਰਡਰ ਕੀਤਾ ਸੀ। ਨਰਾਤੇ ਹੋਣ ਕਾਰਣ ਦੋਵੇਂ ਹੀ ਵੈਜੀਟੇਰੀਅਨ ਡਿਸ਼ ਪਸੰਦ ਕਰ ਕੇ ਮੰਗਵਾਈ ਸੀ। ਆਰਡਰ ਘਰ ਪਹੁੰਚਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਖਾਣਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਵੈੱਜ ਸੈਂਡਵਿਚ ਦੀ ਥਾਂ ਉਨ੍ਹਾਂ ਨੂੰ ਨਾਨ-ਵੈੱਜ ਸੈਂਡਵਿਚ ਭੇਜਿਆ ਗਿਆ ਸੀ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਮਿਸ਼ਨ ਵੱਲੋਂ ਨੋਟਿਸ ਭੇਜੇ ਜਾਣ ਦੇ ਬਾਵਜੂਦ ਕੰਪਨੀ ਅਤੇ ਰੈਸਟੋਰੈਂਟ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਕਮਿਸ਼ਨ ਨੇ ਕੰਪਨੀ ਨੂੰ ਐਕਸ ਪਾਰਟੀ ਐਲਾਨ ਕਰਦੇ ਹੋਏ ਉਕਤ ਫ਼ੈਸਲਾ ਸੁਣਾਇਆ ਹੈ।