ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਮਿਲਣਾ ਚਾਹੀਦਾ ਹੈ ਤੇ ਪਰਾਲੀ ਦਾ ਮੁੱਦਾ ਹੱਲ ਕਰਨ ਲਈ ਕਿਸਾਨਾਂ ਨੂੰ MSP ਦੇ ਨਾਲ ਖਰਚਾ ਦੇਣਾ ਚਾਹੀਦਾ ਹੈ ਤਾਂਜੋ ਕਿਸਾਨ ਉਸ ਦੀ ਜ਼ਿੰਮੇਵਾਰੀ ਖੁਦ ਚੁੱਕ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਅੰਦੋਲਨ ਦਾ ਮੁੱਦਾ ਵੀ ਚੁੱਕਿਆ।
ਉਨ੍ਹਾਂ ਕਿਹਾ ਕਿ ਦੇਸ਼ ਦੇ 50 ਫੀਸਦੀ ਤੋਂ ਵੱਧ ਲੋਕ ਖੇਤੀ ‘ਤੇ ਨਿਰਭਰ ਹਨ ਤੇ ਇਨ੍ਹਾਂ ਸਾਰੇ ਲੋਕਾਂ ਵਿਚ 65 ਫੀਸਦੀ ਲੋਕ ਖੇਤ ਮਜ਼ਦੂਰ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦਾ ਨਾਂ ਐਗਰੀਕਲਚਰ ਫਾਰਮਰ ਐਂਡ ਲੇਬਰ ਸੈਂਟਰ ਹੋਣਾ ਚਾਹੀਦਾ ਹੈ ਤਾਂਜੋ ਖੇਤ ਮਜ਼ਦੂਰਾਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਮਿਲੇ। ਚੰਨੀ ਨੇ ਕਿਹਾ ਕਿ ਸੰਮਾਨ ਨਿਧੀ ਨੂੰ 6000 ਤੋਂ ਵਧਾ ਕੇ 12000 ਕੀਤੀ ਜਾਣੀ ਚਾਹੀਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਦਾ ਵੀ ਹੱਲ ਕੀਤਾ ਜਾਣਾ ਚਾਹੀਦਾ ਹੈ। 100 ਰੁਪਏ ਪ੍ਰਤੀ ਕੁਇੰਟਲ ਐੱਮ.ਐੱਸ.ਪੀ. ਦੇ ਨਾਲ ਕਿਸਾਨ ਨੂੰ ਦਿੱਤਾ ਜਾਣਾ ਚਾਹੀਦਾ ਹੈ ਫਿਰ ਉਸ ਦਾ ਆਪਣੀ ਫਸਲ ਦਾ ਖਰਚਾ ਚੁੱਕਣ ਦੀ ਆਪਣੀ ਜ਼ਿੰਮੇਵਾਰੀ ਹੋ ਜਾਵੇਗੀ।
ਇਹ ਵੀ ਪੜ੍ਹੋ : ਅਮਰੀਕਾ ਤੋਂ 295 ਹੋਰ ਭਾਰਤੀ ਹੋਣਗੇ ਡਿਪੋਰਟ! ਫੌਜ ਨੇ ਲਏ ਹਿਰਾਸਤ ‘ਚ
ਪਹਿਲਾਂ ਦਿੱਲੀ ਵਿਚ ਅੰਦੋਲਨ ਹੋਇਆ। 750 ਕਿਸਾਨ ਉਥੇ ਸ਼ਹੀਦ ਹੋਇਆ। ਸਰਕਾਰ ਨੇ ਉਨ੍ਹਾਂ ਨੂੰ ਕਮੇਟੀ ਬਣਾ ਕੇ ਐੱਮ.ਐੱਸ.ਪੀ. ਦੇਣ ਦਾ ਵਾਅਦਾ ਕਰਕੇ ਉਥੋਂ ਚੁੱਕਿਆ ਪਰ ਕੁਝ ਨਹੀਂ ਹੋਇਆ। ਉਨ੍ਹਾਂ ਨੇ ਫਿਰ ਅੰਦੋਲਨ ਸ਼ੁਰੂ ਕੀਤਾ, ਉਹ ਦਿੱਲੀ ਆਉਣ ਲੱਗੇ ਤਾਂ ਹਰਿਆਣਾ ਨੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ। ਕਿਸਾਨਾਂ ਨੇ ਰਸਤਾ ਨਹੀਂ ਰੋਕਿਆ। ਉਹ ਉਥੇ ਹੀ ਬੈਠ ਗਏ। ਕਿਸਾਨ ਆਗੂ ਡੱਲੇਵਾਲ ਭੁੱਖ ਹੜਤਾਲ ‘ਤੇ ਬੈਠੇ ਸਨ। ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਸੁਣੀ ਜਾਏਗੀ ਤਾਂ ਉਹ ਹਸਪਤਾਲ ਤੋਂ ਮਦਦ ਲੈਣ ਲਈ ਵੀ ਤਿਆਰ ਹੋ ਗਏ। ਬਾਅਦ ਵਿਚ 2-4 ਮੀਟਿੰਗਾਂ ਕੀਤੀਆਂ ਤਾਂ ਉਧਰ ਉਨ੍ਹਾਂ ਦਾ ਅੰਦੋਲਨ ਚੁੱਕ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
