ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅੰਮ੍ਰਿਤਸਰ ਦੀਆਂ ਤਕਰੀਬਨ ਸਾਰੀਆਂ ਇਤਿਹਾਸਿਕ ਥਾਵਾਂ ਤੇ ਪੁੱਜੇ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਮੰਤਰੀ ਸਾਬ ਰਾਮ ਤੀਰਥ ਮੰਦਿਰ ਵੀ ਦਰਸ਼ਨਾਂ ਲਈ ਪਹੁੰਚੇ ਹਨ।
ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਸੀਐਮ ਰੰਧਾਵਾ ਅਤੇ ਓਪੀ ਸੋਨੀ, ਵਿਧਾਇਕ ਸੁਨੀਲ ਦੱਤੀ, ਸੁਖਵਿੰਦਰ ਸਿੰਘ ਡੈਨੀ, ਹਰਪ੍ਰਤਾਪ ਅਜਨਾਲਾ ਆਦਿ ਹਾਜ਼ਰ ਸਨ। ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਾਫ਼ੀ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਕਿਹਾ ਪੰਜਾਬ ਨੂੰ ਅੱਗੇ ਲਿਜਾਣ ਦੇ ਸਾਡੇ ਸਮੂਹਿਕ ਸੰਕਲਪ ਨੂੰ ਮਜ਼ਬੂਤ ਕਰਨ ਲਈ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਕਾਂਗਰਸ ਵੱਲੋਂ 2 ਜਨਰਲ ਸਕੱਤਰ ਤੇ ਕੈਸ਼ੀਅਰ ਨਿਯੁਕਤ
ਉਹਨਾਂ ਇਸ ਮੌਕੇ ਰਾਮ ਤੀਰਥ ਲਈ 1ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪੂਰੇ ਜੀਵਨ ਅਤੇ ਸਿੱਖਿਆਵਾਂ ਦਾ ਇੱਕ ਪਨੋਰਮਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਉਹਨਾਂ ਦਾ ਪੂਰਾ ਜੀਵਨ ਦਰਸਾਇਆ ਜਾਵੇਗਾ ਅਤੇ ਆਓ ਅਸੀਂ ਸਾਰੇ ਆਪਣੇ ਰਾਜ ਨੂੰ ਦੇਸ਼ ਵਿੱਚ ਨੰਬਰ ਇੱਕ ਬਣਾਉਣ ਦਾ ਪ੍ਰਣ ਕਰੀਏ।
ਇਹ ਵੀ ਦੇਖੋ : ਦੇਖੋ ਕੈਪਟਨ ਦੇ ਅਸਤੀਫ਼ਾ ਦਿੰਦਿਆਂ ਹੀ ਕਿੱਥੇ ਡਿੱਗੀਆਂ ਮਿਸਤਰੀਆਂ ਦੇ ਹੱਥਾਂ ‘ਚੋਂ ਕਰੰਡੀਆਂ