ਲੁਧਿਆਣਾ ‘ਚ ਕਿੰਨਰਾਂ ਵਿਚ ਵਧਾਊ ਨੂੰ ਲੈ ਕੇ ਝੜਪ ਹੋ ਗਈ ਹੈ ਕਿ ਉਹ ਕਿਹੜੇ-ਕਿਹੜੇ ਇਲਾਕਿਆਂ ਵਿਚ ਵਧਾਈਆਂ ਲੈਣ ਜਾਂਦੇ ਹਨ। ਇੱਕ ਗੁੱਟ ਨੇ ਸ਼ਰੇਆਮ ਦੂਜੇ ਗਰੁੱਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੱਡੀ ਦੀ ਭੰਨ-ਤੋੜ ਕੀਤੀ। ਹਮਲਾਵਰਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਅੱਜ ਕਿੰਨਰ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਜਾਣਕਾਰੀ ਦਿੰਦਿਆਂ ਹਿਨਾ ਮਹੰਤ ਨੇ ਦੱਸਿਆ ਕਿ ਮੇਰੇ ਚੇਲੇ ਆਪਣੇ ਇਲਾਕੇ ‘ਚ ਵਧਾਈਆਂ ਲੈਣ ਜਾਂਦੇ ਹਨ। ਸਾਡੇ ਗੁਰੂ ਦੀ 2018 ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਲਿਖਤੀ ਰੂਪ ਵਿੱਚ ਸਾਰੇ ਇਲਾਕਿਆਂ ਨੂੰ ਵੰਡਿਆ ਹੈ। ਇਸ ਦੇ ਬਾਵਜੂਦ ਰਵੀਨਾ ਮਹੰਤ ਸਾਡੇ ਇਲਾਕੇ ਵਿੱਚ ਸ਼ਰੇਆਮ ਗੁੰਡਾਗਰਦੀ ਕਰਕੇ ਵਧਾਈਆਂ ਇਕੱਠੀਆਂ ਕਰ ਰਹੀ ਹੈ। ਜੇ ਅਸੀਂ ਉਸਦਾ ਵਿਰੋਧ ਕਰਦੇ ਹਾਂ, ਤਾਂ ਉਹ ਗੁੰਡੇ ਬੁਲਾਉਂਦੀ ਹੈ ਅਤੇ ਸਾਡੀ ਕੁੱਟਮਾਰ ਕਰਦੀ ਹੈ।

ਸ਼ੀਤਲ ਮਹੰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਦਸਮੇਸ਼ ਨਗਰ ਗਲੀ ਨੰਬਰ 12 ਵਿੱਚ ਇੱਕ ਵਿਆਹ ਵਿੱਚ ਵਧਾਈ ਲੈਮ ਜਾ ਰਹੀ ਸੀ। ਭਾਰੀ ਮੀਂਹ ਕਾਰਨ ਉਹ ਵਧਾਈ ਲੈਣ ਨਹੀਂ ਜਾ ਸਕੀ। ਉਸ ਨੇ ਆਪਣੇ ਦੋ ਚੇਲਿਆਂ ਨੂੰ ਉੱਥੇ ਭੇਜਿਆ। ਬਦਮਾਸ਼ਾਂ ਨੇ ਕਾਰ ਵਿਚ ਜਾ ਰਹੇ ਉਸ ਦੇ ਚੇਲਿਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ‘ਪੰਜਾਬ ਕਾਂਗਰਸ ਦਾ ਤਾਲਮੇਲ ਸ਼ਲਾਘਾਯੋਗ…’, ਪਾਰਟੀ ਇੰਚਾਰਜ ਭੂਪੇਸ਼ ਪਟੇਲ ਨੇ ਦਿੱਤੀ ਸਫਾਈ
ਘਟਨਾ ਦੀ ਸੀਸੀਟੀਵੀ ਵੀਡੀਓ ਵੀ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਹਾਲੇ ਵੀ ਫ਼ਰਾਰ ਹੈ। ਅੱਜ ਪੁਲਿਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਹਮਲਾਵਰਾਂ ਨੂੰ ਜਲਦੀ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























