ਸੰਗਰੂਰ ਵਿਚ ਕਈ ਲੋਕਾਂ ਨੂੰ ਰਿਐਕਸ਼ਨ ਹੋਣ ਦੀ ਘਟਨਾ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਨੇ ਖੰਨਾ, ਲੁਧਿਆਣਾ ਦੇ ਸੈਲੂਨ ‘ਤੇ ਕਾਰਵਾਈ ਕੀਤੀ ਹੈ। ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਜੀਟੀਬੀ ਮਾਰਕੀਟ ਵਿਚ ਸਥਿਤ ਇਸ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੰਗਰੂਰ ਦੇ ਇਸ ਸੈਲੂਨ ਦੀ ਦਵਾਈ ਨਾਲ 60 ਤੋਂ 70 ਲੋਕਾਂ ਨੂੰ ਰਿਐਕਸ਼ਨ ਹੋਇਆ ਸੀ।
ਇਸ ਘਟਨਾ ਦੇ ਬਾਵਜੂਦ ਮੰਗਲਵਾਰ ਸਵੇਰੇ 5 ਵਜੇ ਤੋਂ ਹੀ ਲੋਕ ਖੰਨਾ ਵਿੱਚ ਲਾਈਨਾਂ ਵਿੱਚ ਲੱਗੇ ਹੋਏ ਸਨ। ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਇੱਥੇ ਪੁੱਜੇ। ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਮਿਲੀ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਮਨ ਮੁਤਾਬਕ ਸੰਗਰੂਰ ਵਿੱਚ ਵਾਪਰੀ ਘਟਨਾ ਦੀ ਸੂਚਨਾ ਜ਼ੋਨਲ ਲਾਇਸੈਂਸਿੰਗ ਅਥਾਰਟੀ ਤੋਂ ਮਿਲੀ ਸੀ। ਸਿਹਤ ਮੰਤਰੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਜਾਂਚ ਵਿੱਚ ਕਿਹਾ ਜਾ ਰਿਹਾ ਸੀ ਕਿ ਸੈਲੂਨ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਸਿਹਤ ਵਿਭਾਗ ਨੇ ਕਿਹਾ ਕਿ ਜਦੋਂ ਸੈਲੂਨ ਮਾਲਕ ਜਾਂ ਉਸ ਦਾ ਨੁਮਾਇੰਦਾ ਸਾਹਮਣੇ ਆਵੇਗਾ ਤਾਂ ਸੈਲੂਨ ਖੋਲ੍ਹ ਕੇ ਦਵਾਈ ਦੇ ਸੈਂਪਲ ਲਏ ਜਾਣਗੇ। ਉਦੋਂ ਤੱਕ ਸੈਲੂਨ ਸੀਲ ਰਹੇਗਾ।
ਇਹ ਵੀ ਪੜ੍ਹੋ : ‘ਧਰਤੀ ‘ਤੇ ਵਾਪਸ ਪਰਤਣ ਮਗਰੋਂ…’ PM ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਲਿਖਿਆ ਪੱਤਰ
ਦੱਸ ਦੇਈਏ ਕਿ ਬੀਤੇ ਦਿਨ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇਸ ਸੰਸਥਾ ਵੱਲੋਂ ਸਿਰ ‘ਤੇ ਵਾਲ ਉਗਾਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਵਿਚ 20 ਦੇ ਕਰੀਬ ਲੋਕਾਂ ਨੂੰ ਸਿਰ ‘ਤੇ ਤੇਲ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ। ਅੱਖਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜੇ। ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਜਿਵੇਂ ਹੀ ਸਿਰ ‘ਤੇ ਤੇਲ ਲਗਾਇਆ ਜਾਂਦਾ ਹੈ, ਲੋਕਾਂ ਦੀਆਂ ਅੱਖਾਂ ਸੁੱਜ ਜਾਂਦੀਆਂ ਹਨ, ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਕੈਂਪ ਲਈ ਪ੍ਰਸ਼ਾਸਨ ਤੋਂ ਵੀ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
