ਸ੍ਰੀ ਫਤਿਹਗੜ੍ਹ ਸਾਹਿਬ ਵਿਚ ਅੱਜ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਹੈ। ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਜਿਥੋਂ ਪੂਰੇ ਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਹਨ, ਉਥੇ ਮੁੱਖ ਮੰਤਰੀ ਮਾਨ ਵੀ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਸ੍ਰੀ ਫਤਿਹਗੜ੍ਹ ਸਾਹਿਬ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਨਤਮਸਤਕ ਹੋਏ।

ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੀ ਸੁੰਦਰਤਾ ਤੇ ਲਈ ਵਿਕਾਸ ਲਈ ਕਿਸੇ ਕਿਸਮ ਦੀ ਕਮੀ ਖਜਾਨੇ ਵਾਲੇ ਪਾਸਿਓਂ ਨਹੀਂ ਰੱਖੀ ਜਾਵੇਗੀ। ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ ਉਸ ਲਈ ਅਸੀਂ ਵਾਹਿਗੁਰੂ ਦੇ ਸ਼ੁਕਰਗੁਜਾਰ ਹਾਂ। ਇਸ ਧਰਤੀ ਲਈ ਕੋਈ ਮੰਗ ਪੱਤਰ ਦੀ ਲੋੜ ਨਹੀਂ ਹੈ, ਇਥੇ ਤਾਂ ਲੋਕ ਆਪ ਮੰਗਣ ਆਉਂਦੇ ਹਨ ਹਨ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਸੁੰਦਰਤਾ, ਵਿਰਾਸਤ ਨੂੰ ਸੰਭਾਲਣ ਲਈ ਜਾਂ ਸੜਕਾਂ ‘ਤੇ ਵੀ ਇਸ ਵਾਰ ਕਾਫੀ ਪ੍ਰਬੰਧ ਕੀਤਾ ਗਿਆ ਹੈ। ਵਧਦੀ ਸੰਗਤ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਵੀ ਪ੍ਰਬੰਧ ਕੀਤੇ ਜਾਣਗੇ।
ਇਹ ਵੀ ਪੜ੍ਹੋ : ਦਿੱਲੀ ‘ਚ ਅੱਜ ਵੀਰ ਬਾਲ ਦਿਵਸ ਸਮਾਗਮ, PM ਮੋਦੀ ਹੋਣਗੇ ਸ਼ਾਮਲ, 20 ਬੱਚਿਆਂ ਨੂੰ ਮਿਲੇਗਾ ਪੁਰਸਕਾਰ
CM ਮਾਨ ਨੇ ਕਿਹਾ ਕਿ ਇਹ ਕੁਰਬਾਨੀਆਂ ਰਹਿੰਦੀ ਦੁਨੀਆ ਤੱਕ ਰਹਿਣਗੀਆਂ। ਉਨ੍ਹਾਂ ਦੇ ਨਾਂ ‘ਤੇ ਜੋ ਕੁਝ ਕਰਦਾ ਹੈ, ਉਸ ਦੇ ਭਾਗ ਵੱਡੇ ਹੋ ਜਾਂਦੇ ਹਨ। ਉਹ ਬਹੁਤ ਵੱਡੀਆਂ ਸ਼ਖਸੀਅਤਾਂ ਹਨ ਉਨ੍ਹਾਂ ਦੀ ਸ਼ਹਾਦਤ ਦਾ ਕਿਸੇ ਤਰ੍ਹਾਂ ਵੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਹਿਬਦਾਦੀਆਂ ਤੇ ਮਾਤਾ ਗੁਜਰੀ ਦੀਆਂ ਕੁਰਬਾਨੀਆਂ ਇੰਨੀਆਂ ਵੱਡੀਆਂ ਹਨ ਕਿ ਸਾਰੇ ਧਰਤੀ ਦੇ ਦਰੱਖਤਾਂ ਨੂੰ ਕਲਮ, ਸਾਗਰ ਨੂੰ ਸਿਆਹੀ ਤੇ ਧਰਤੀ ਨੂੰ ਸਲੇਟ ਵੀ ਬਣਾ ਲਈਏ ਤਾਂ ਵੀ ਉਸ ਨੂੰ ਲਿਖਿਆ ਨਹੀਂ ਜਾ ਸਕਦਾ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਇਥੋਂ ਹੀ ਸਿੱਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























