ਬਟਾਲਾ ਦੇ ਰਹਿਣ ਇੱਕ ਨੌਜਵਾਨ ਅਰੁਣ ਸ਼ੈਲੀ ਦੀ ਇਟਲੀ ਵਿਚ 8 ਅਪ੍ਰੈਲ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦੀ ਦੇਹ ਅਜੇ ਬਟਾਲਾ ਵੀ ਨਹੀਂ ਪਹੁੰਚੀ ਕਿ ਇੱਕ ਨਵਾਂ ਵਿਵਾਦ ਛਿੜ ਗਿਆ। ਇੱਕ ਕੁੜੀ ਨੇ ਆ ਕੇ ਕਿਹਾ ਕਿ ਉਹ ਉਨ੍ਹਾਂ ਦੇ ਮੁੰਡੇ ਨਾਲ ਵਿਆਹੀ ਹੋਈ ਸੀ, ਜਦਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਕੁੜੀ ਨੇ ਵਿਆਹ ਦੀਆਂ ਤਸਵੀਰਾਂ ਵੀ ਵਿਖਾਈਆਂ ਪਰ ਪਰਿਵਾਰ ਮੰਨਣ ਲਈ ਤਿਆਰ ਨਹੀਂ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਅਸੀਂ ਵਿਆਹ ਵਿਚ ਸ਼ਾਮਲ ਹੋਏ ਸੀ ਤੇ ਨਾ ਹੀ ਸਾਨੂੰ ਇਸ ਬਾਰੇ ਕੁਝ ਪਤਾ ਹੈ। ਕੁੜੀ ਦੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਕੁੜੀ ਨੇ ਦੱਸਿਆ ਕਿ ਜਿਥੇ ਮੇਰੀ ਦੁਕਾਨ ਹੈ ਕਿ ਉਥੇ ਮੇਰੇ ਨਾਲ ਮੇਰੇ ਪਤੀ ਨੂੰ ਬੈਠਿਆਂ ਕਈ ਲੋਕਾਂ ਨੇ ਮੈਨੂੰ ਵੇਖਿਆ ਹੈ। ਕੁੜੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮੁੰਡੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਇਸ ਦੇ ਨਾਲ ਹੀ ਸਾਡੇ ਪਰਿਵਾਰ ਵੱਲੋਂ ਜੋ ਰਸਮਾਂ ਬਣਦੀਆਂ ਹਨ ਉਹ ਕਰਨ ਦਿੱਤੀਆਂ ਜਾਣ।
ਕੁੜੀ ਨੇ ਇਸ ਦੌਰਾਨ ਆਪਣੀਆਂ ਵਿਆਹ ਵਾਲੀਆਂ ਫੋਟੋਆਂ ਵੀ ਦਿਖਾਇਆ। ਉਸ ਨੇ ਦੱਸਿਆ ਕਿ ਉਹ ਵਿਆਹ ਕਰਵਾਉਣ ਲਈ 12 ਨਵੰਬਰ ਨੂੰ ਵਾਪਸ ਪੰਜਾਬ ਆਏ ਸਨ। ਮੁੰਡੇ ਦਾ ਕਹਿਣਾ ਸੀ ਕਿ ਉਸ ਦੇ ਪਰਿਵਾਰ ਵਾਲੇ ਵਿਆਹ ਲਈ ਸਹਿਮਤ ਨਹੀਂ ਸਨ। ਕੁੜੀ ਨੇ ਦੱਸਿਆ ਕਿ 27 ਨਵੰਬਰ ਨੂੰ ਮੰਦਰ ਵਿਚ ਵਿਆਹ ਹੋਇਆ ਸੀ ਤੇ ਇਸ ਵਿਚ ਉਸ ਦੇ ਵੱਡੇ ਭਰਾ-ਭਰਜਾਈਆਂ ਸਾਰੇ ਸ਼ਾਮਲ ਹੋਏ ਸਨ। ਉਸ ਦੇ ਸਾਰੇ ਵੀਡੀਓ, ਫੋਟੋਆਂ, ਸਰਟੀਫਿਕੇਟ ਮੀਡੀਆ ਸਾਹਮਣੇ ਪੇਸ਼ ਕੀਤੇ ਗਏ ਹਨ।

ਕੁੜੀ ਨੇ ਦੱਸਿਆ ਕਿ ਮੁੰਡਾ ਸਾਢੇ ਤਿੰਨ ਮਹੀਨੇ ਸਾਡੇ ਘਰ ਰਿਹਾ ਸੀ। ਫਿਰ ਉਹ ਇਟਲੀ ਚਲਾ ਗਿਆ। ਕੁੜੀ ਨੇ ਕਿਹਾ ਕਿ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਮੁੰਡੇ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ : PSEB : ਜੂਨ ‘ਚ ਹੋਵੇਗੀ 8ਵੀਂ ਦੀ ਰੀ-ਅਪੀਅਰ ਪ੍ਰੀਖਿਆ, ਵਿਦਿਆਰਥੀਆਂ ਲਈ ਪਾਸ ਹੋਣ ਦਾ ਆਖਰੀ ਮੌਕਾ!
ਮੁੰਡੇ ਦੀ ਭਾਬੀ ਸ਼ਿਮੀ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਅਖਬਾਰ ਵਿਚ ਪੜ੍ਹ ਕੇ ਸਾਨੂੰ ਸਭ ਪਤਾ ਲੱਗਾ। ਸਾਡੀ ਜਾਣਕਾਰੀ ਵਿਚ ਕੁਝ ਨਹੀਂ ਹੈ। ਜੇ ਉਹ ਕੁੜੀ ਨੂੰ ਲੈ ਕੇ ਸਾਡੇ ਘਰ ਆਉਂਦਾ ਤਾਂ ਸਾਨੂੰ ਪਤਾ ਲੱਗਦਾ ਤੇ ਨਾ ਹੀ ਉਸ ਨੇ ਸਾਨੂੰ ਇਹ ਦੱਸਿਆ ਸੀ ਕਿ ਉਹ ਕਿਸੇ ਨਾਲ ਰਹਿ ਰਿਹਾ ਸੀ। ਸਾਡੇ ਪਰਿਵਾਰ ਦਾ ਕੋਈ ਮੈਂਬਰ ਉਥੇ ਮੌਜੂਦ ਨਹੀਂ ਸੀ ਤਾਂ ਅਸੀਂ ਕਿਵੇਂ ਮੰਨੀਏ।
ਵੀਡੀਓ ਲਈ ਕਲਿੱਕ ਕਰੋ -:
























