ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਈ। ਉਸਨੇ ਕ੍ਰਿਕਟ ਤੋਂ ਬ੍ਰੇਕ ਲਿਆ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਅੰਮ੍ਰਿਤਸਰ ਗਿਆ। ਉਸ ਨੇ ਕੱਲ੍ਹ ਰਾਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਜਿਸ ਦੀਆਂ ਫੋਟੋਆਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ।
ਅਭਿਸ਼ੇਕ ਨੂੰ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਦੇਖਿਆ ਗਿਆ ਅਤੇ ਆਪਣੀ ਪੋਸਟ ‘ਤੇ ‘ਸ਼ੁਕਰ’ ਲਿਖਿਆ। ਇਨ੍ਹਾਂ ਵਿਹਲੇ ਪਲਾਂ ਦੌਰਾਨ ਉਹ ਆਪਣੀ ਭੈਣ ਕੋਮਲ ਅਤੇ ਭਰਜਾਈ ਲਵਿਸ਼ ਨਾਲ ਵੀ ਸਮਾਂ ਬਿਤਾ ਰਿਹਾ ਹੈ। ਹਾਲ ਹੀ ਵਿੱਚ ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ, ਕਿਉਂਕਿ ਉਹ ਕਾਨਪੁਰ ਵਿੱਚ ਭਾਰਤ-ਏ ਅਤੇ ਆਸਟ੍ਰੇਲੀਆ-ਏ ਵਿਚਕਾਰ ਇੱਕ ਅਣਅਧਿਕਾਰਤ ਵਨਡੇ ਮੈਚ ਖੇਡਣ ਵਿੱਚ ਰੁੱਝਿਆ ਹੋਇਆ ਸੀ।

ਉਹ ਇਸ ਮੈਚ ਵਿੱਚ ਜੀਰੋ ‘ਤੇ ਆਊਟ ਹੋ ਗਿਆ ਸੀ, ਜੋਕਿ ਇੱਕ ਦੋਹਰਾ ਝਟਕਾ ਸੀ। ਉਨ੍ਹਾਂ ਪਲਾਂ ਦੀ ਭਰਪਾਈ ਕਰਨ ਲਈ ਅਭਿਸ਼ੇਕ ਹੁਣ ਆਪਣੇ ਭੈਣ ਤੇ ਜੀਜੇ ਨਾਲ ਵਧੇਰੇ ਸਮਾਂ ਬਿਤਾ ਰਿਹਾ ਹੈ।
ਦੱਸ ਦੇਈਏ ਕਿ ਏਸ਼ੀਆ ਕੱਪ 2025 ਵਿੱਚ ਅਭਿਸ਼ੇਕ ਸ਼ਰਮਾ ਦਾ ਪ੍ਰਦਰਸ਼ਨ ਸ਼ਾਨਦਾਰ ਸੀ, ਉਸ ਨੇ ਸੱਤ ਮੈਚਾਂ ਵਿੱਚ 314 ਦੌੜਾਂ ਬਣਾਈਆਂ, 200 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ। ਉਸ ਨੇ ਸੁਪਰ ਫੋਰ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਖਿਲਾਫ ਤਿੰਨ ਅਰਧ ਸੈਂਕੜੇ ਲਗਾਏ ਅਤੇ ਏਸ਼ੀਆ ਕੱਪ ਟੀ-20 ਦੇ ਇੱਕ ਸਿੰਗਲ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ, ਜਿਸ ਨੇ ਮੁਹੰਮਦ ਰਿਜ਼ਵਾਨ ਦਾ ਰਿਕਾਰਡ ਤੋੜਿਆ।
ਇਹ ਵੀ ਪੜ੍ਹੋ : Ex DGP ਦੇ ਪੁੱਤ ਦੀ ਮੌਤ ਦਾ ਮਾਮਲਾ, ਸ਼ਿਕਾਇਤ ਦੇਣ ਵਾਲੇ ਨੇ ਕੀਤੇ ਵੱਡੇ ਖੁਲਾਸੇ!
ਹਾਲ ਹੀ ਵਿਚ ਅਭਿਸ਼ੇਕ ਸ਼ਰਮਾ ਦੀ ਡਾਕਟਰ ਭੈਣ ਕੋਮਲ ਸ਼ਰਮਾ ਅਤੇ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਲੋਵਿਸ ਓਬਰਾਏ ਦਾ ਲਵ-ਕਮ-ਅਰੇਂਜ ਮੈਰਿਜ ਹੋਈ ਸੀ। ਅਭਿਸ਼ੇਕ ਵਿਆਹ ਦੇ ਪਹਿਲੇ ਫੰਕਸ਼ਨਾਂ ਵਿਚ ਤਾਂ ਪਹੁੰਚਿਆ ਸੀ ਪਰ ਉਹ ਵਿਆਹ ਤੋਂ ਪਹਿਲਾਂ ਹੀ ਮੈਚ ਲਈ ਰਵਾਨਾ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























