cyber cell khalistani supporters state: ਸੂਬੇ ਭਰ ‘ਚ ਖਾਲਿਸਤਾਨ ਸਮਰੱਥਕਾਂ ਦੀ ਵੱਧਦੀ ਗਤੀਵਿਧੀਆਂ ਸਰਕਾਰ ਲਈ ਚੁਣੌਤੀ ਬਣਦੀ ਜਾ ਰਹੀ ਹੈ। ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਕਈ ਵਰਕਰਾਂ ਦੇ ਫੜ੍ਹੇ ਜਾਣ ਤੋਂ ਬਾਅਦ ਹੁਣ ਖਾਲਿਸਤਾਨ ਸਮਰਥਕਾਂ ਦੇ ਨੈਟਵਰਕ ਦਾ ਪਤਾ ਲਾਉਣ ਅਤੇ ਉਸ ਨੂੰ ਮਜ਼ਬੂਤ ਢੰਗ ਨਾਲ ਤੋੜਨ ਲਈ ਇੰਟੈਲੀਜੈਂਸ ਅਤੇ ਸਾਈਬਰ ਟੀਮ ਮਿਲ ਕੇ ਕੰਮ ਕਰੇਗੀ। ਸਾਈਬਰ ਟੀਮ ਸੋਸ਼ਲ ਮੀਡੀਆ ‘ਤੇ ਵਧ ਰਹੀਆਂ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਸ ਸੰਗਠਨ ‘ਤੇ ਖਾਸ ਨਜ਼ਰ ਰੱਖੇਗੀ। ਸੰਗਠਨ ਦੇ ਵਰਕਰਾਂ ਇੰਟਰਨੈੱਟ ਅਤੇ ਫੋਨ ਕਾਲ ਦੇ ਰਾਹੀਂ ਨੌਜਵਾਨਾਂ ਨੂੰ ਵਰਗਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਨੌਜਵਾਨਾਂ ਦੇ ਗਲਤ ਰਸਤੇ ‘ਤੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਇਸ ਲਈ ਸਰਕਾਰ ਦਾ ਯਤਨ ਹੈ ਕਿ ਇਸ ਵੱਲੋਂ ਨੌਜਵਾਨਾਂ ਦੇ ਵੱਧਦੇ ਕਦਮਾਂ ਨੂੰ ਰੋਕਿਆ ਜਾਵੇ, ਨਹੀਂ ਤਾਂ ਇਹ ਸੂਬੇ ਲਈ ਹਾਨੀਕਾਰਕ ਸਿੱਧ ਹੋ ਸਕਦੇ ਹਨ।
ਇਹ ਸੰਗਠਨ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਦਾ ਕੰਮ ਕਰ ਰਿਹਾ ਹੈ। ਇਸ ਲਈ ਇਸ ਨੂੰ ਤਰੁੰਤ ਰੋਕਣ ਦੀ ਜਰੂਰਤ ਹੈ। ਇਸ ਦੇ ਲਈ ਇੰਟੈਲੀਜੈਂਸ ਅਤੇ ਸਾਈਬਲ ਸੈੱਲ ਦੋਵਾਂ ਦੇ ਅਧਿਕਾਰੀ ਮਿਲ ਕੇ ਖਾਲਿਸਤਾਨ ਸਮਰੱਥਕਾਂ ਨਾਲ ਨਜਿੱਠਣ ਦੀ ਰਣਨੀਤੀ ਬਣਾਉਣਗੇ ਅਤੇ ਸੂਬੇ ‘ਚ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦਾ ਯਤਨ ਮਿਲ ਕੇ ਕਰਨਗੇ।
ਜ਼ਿਕਰਯੋਗ ਹੈ ਕਿ 14 ਅਗਸਤ ਨੂੰ ਮੋਗਾ ਦੇ ਡੀ.ਸੀ.ਕੰਪਲੈਕਸ ਦੀ ਛੱਤ ‘ਤੇ ਖਾਲਿਸਤਾਨੀ ਝੰਡਾ ਲਗਾਉਣ ਦੇ ਸਿਲਸਿਲੇ ‘ਚ ਪੁਲਿਸ ਨੇ ਰੌਲੀ ਪਿੰਡ ਦੇ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇਮਾਰ ਕਰ ਰਹੀ ਹੈ। ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਰਾਹੀਂ ਪਛਾਣ ਕਰ ਦੋਵਾਂ ਨੂੰ ਨਾਮਜ਼ਦ ਕੀਤਾ ਸੀ, ਜੋ ਫਰਾਰ ਚੱਲ ਰਹੇ ਹਨ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰਵਾਲਿਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਦੋਸ਼ੀਆਂ ਦੀ ਇਤਲਾਹ ਦੇਣ ਵਾਲਿਆਂ ਲਈ 50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।