ਬੀਤੇ ਦਿਨ ਚੋਣ ਡਿਊਟੀ ਲਈ ਜਾਂਦੇ ਟੀਚਰ ਜੋੜੇ ਦੀ ਮੌਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ। ਇਸ ਦੇ ਨਾਲ ਹੀ CM ਮਾਨ ਨੇ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਦੋਵੇਂ ਛੋਟੇ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਚੁੱਕੇਗੀ।
ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਸੰਗਤਪੁਰਾ ਵਿੱਚ ਉਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਨਹਿਰ ਵਿੱਚ ਡਿੱਗਣ ਨਾਲ ਜੋੜੇ ਦੀ ਮੌਤ ਹੋ ਗਈ। ਦੋਵੇਂ ਮੋਗਾ ਵਿੱਚ ਸਕੂਲ ਟੀਚਰ ਸਨ। ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ ਅਤੇ ਜਸਕਰਨ ਸਿੰਘ ਵਜੋਂ ਹੋਈ ਹੈ।

ਕਮਲਜੀਤ ਕੌਰ ਬੀਤੇ ਦਿਨ ਹੋ ਰਹੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸੰਗਤਪੁਰਾ ਪਿੰਡ ਦੇ ਪੋਲਿੰਗ ਬੂਥ ‘ਤੇ ਡਿਊਟੀ ‘ਤੇ ਸੀ। ਜਸਕਰਨ ਸਿੰਘ ਐਤਵਾਰ ਸਵੇਰੇ ਆਪਣੀ ਪਤਨੀ ਕਮਲਜੀਤ ਕੌਰ ਨੂੰ ਡੀਪੀ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਖੇ ਉਸ ਦੇ ਡਿਊਟੀ ਸਟੇਸ਼ਨ ‘ਤੇ ਛੱਡਣ ਲਈ ਗੱਡੀ ਵਿਚ ਜਾ ਰਿਹਾ ਸੀ। ਰਸਤੇ ਵਿੱਚ ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕੰਢੇ ਨਹਿਰ ਵਿੱਚ ਡਿੱਗ ਗਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੀਤੀਆਂ ਤਾਰੀਫਾਂ, ਕਿਹਾ-‘ਕੈਪਟਨ ਦੇ ਜੋ ਦਿਲ ‘ਚ ਓਹੀ ਜੁਬਾਨ ‘ਤੇ ਆ”
ਜਸਕਰਨ ਸਿੰਘ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੋਗਾ ਵਿੱਚ ਇੱਕ ਸਕੂਲ ਟੀਚਰ ਸੀ। ਉਹ ਧੂਰਕੋਟ ਰਣਸਿੰਘ ਪਿੰਡ ਵਿੱਚ ਰਹਿੰਦੇ ਸਨ। ਜਸਕਰਨ ਸਿੰਘ, ਅੰਗਰੇਜੀ ਮਾਸਟਰ ਸਾਹਸ ਖੋਟੇ ਮੋਗਾ ਜ਼ਿਲ੍ਹੇ ਵਿੱਚ ਸਕੂਲ ਟੀਚਰ ਸੀ।
ਵੀਡੀਓ ਲਈ ਕਲਿੱਕ ਕਰੋ -:
























