ਹਿਮਾਚਲ ਪ੍ਰਦੇਸ਼ ਦੇ ਊਨਾ ਸਥਿਤ ਪ੍ਰਸਿੱਧ ਸ਼ਕਤੀਪੀਠ ਚਿੰਤਪੂਰਨੀ ਮੰਦਰ ਵਿੱਚ ਇੰਗਲੈਂਡ ਦੇ ਨੌਟਿੰਘਮ ਤੋਂ ਇੱਕ ਮਹਿਲਾ ਸ਼ਰਧਾਲੂ ਸੀਮਾ ਦੇਵੀ ਨੇ ਮਾਤਾ ਰਾਣੀ ਨੂੰ ਸੋਨੇ ਦਾ ਛਤਰ ਭੇਟ ਕੀਤਾ। ਇਸ ਛਤਰ ਦਾ ਭਾਰ ਲਗਭਗ 26 ਗ੍ਰਾਮ ਹੈ, ਅਤੇ ਉਸ ਨੇ ਆਪਣੀ ਮੰਨਤ ਪੂਰੀ ਹੋਣ ਤੋਂ ਬਾਅਦ ਇਸ ਨੂੰ ਚੜ੍ਹਾਇਆ।
ਸੀਮਾ ਦੇਵੀ ਨੇ ਆਪਣੇ ਦੋ ਪੁੱਤਰਾਂ, ਹਰਪ੍ਰੀਤ ਅਤੇ ਮਨਪ੍ਰੀਤ ਲਈ ਵਿਦੇਸ਼ ਵਿੱਚ ਵੱਸਣ ਦੀ ਆਪਣੀ ਮੰਨਤ ਪੂਰੀ ਹੋਣ ‘ਤੇ ਮਾਤਾ ਰਾਣੀ ਦਾ ਸ਼ੁਕਰਾਣਾ ਕਰਨ ਲਈ ਇੰਗਲੈਂਡ ਤੋਂ ਚਿੰਤਪੂਰਨੀ ਦੀ ਪਹੁੰਚੀ। ਇਸ ਦੌਰਾਨ ਉਸ ਨੇ ਨਾ ਸਿਰਫ ਸੋਨੇ ਦਾ ਛਤਰ ਚੜ੍ਹਾਇਆ ਬਲਕਿ 11 ਦਿਨਾਂ ਲਈ ਮੰਦਰ ਵਿੱਚ ਸੇਵਾ ਵੀ ਕੀਤੀ।

ਇਸ ਦੌਰਾਨ ਉਸਨੂੰ ਚਿੰਤਪੂਰਨੀ ਮੰਦਰ ਟਰੱਸਟ ਵੱਲੋਂ ਮਾਤਾ ਦੀ ਚੁੰਨੀ ਭੇਟ ਕਰਕੇ ਸਨਮਾਨਤ ਕੀਤਾ ਗਿਆ। ਔਰਤ ਮੂਲ ਤੌਰ ‘ਤੇ ਪੰਜਾਬ ਦੀ ਰਹਿਣ ਵਾਲੀ ਹੈ।
ਸੀਮਾ ਦੇਵੀ ਨੇ 11 ਦਿਨਾਂ ਲਈ ਲੰਗਰ ਵਿੱਚ ਸੇਵਾ ਵੀ ਕੀਤੀ, ਝਾੜੂ ਨਾਲ ਮੰਦਰ ਦੀ ਸਫਾਈ ਕੀਤੀ। ਸੀਮਾ ਨੇ ਦੱਸਿਆ ਕਿ ਉਸ ਦਾ ਮਾਤਾ ਚਿੰਤਪੂਰਨੀ ਵਿੱਚ ਅਟੁੱਟ ਵਿਸ਼ਵਾਸ ਹੈ ਅਤੇ ਦੇਵੀ ਦੀ ਕਿਰਪਾ ਨਾਲ, ਉਸ ਦੇ ਦੋ ਪੁੱਤਰਾਂ ਦੀਆਂ ਇੱਛਾਵਾਂ ਪੂਰੀਆਂ ਹੋਈਆਂ। ਸੇਵਾ ਪੂਰੀ ਕਰਨ ਤੋਂ ਬਾਅਦ ਉਸ ਨੇ ਸ਼ਰਧਾ ਨਾਲ ਮਾਤਾ ਦੇ ਚਰਨਾਂ ਵਿੱਚ ਸੋਨੇ ਦਾ ਛਤਰ ਭੇਟ ਕੀਤਾ।
ਇਹ ਵੀ ਪੜ੍ਹੋ : ਹਿਮਾਚਲ ਨੇ ਹਾਈਡ੍ਰੋ ਪ੍ਰੋਜੈਕਟਾਂ ‘ਤੇ ਲਾਇਆ ਨਵਾਂ ਟੈਕਸ, ਪੰਜਾਬ ‘ਤੇ ਪਊ 200 ਕਰੋੜ ਦਾ ਸਾਲਾਨਾ ਵਿੱਤੀ ਬੋਝ!
ਸੀਮਾ ਨੇ ਦੱਸਿਆ ਕਿ ਲਗਭਗ ਛੇ ਸਾਲ ਪਹਿਲਾਂ, ਉਸਨੇ ਚਿੰਤਪੂਰਨੀ ਮੰਦਰ ਵਿੱਚ ਆਪਣੇ ਦੋ ਪੁੱਤਰਾਂ ਦੇ ਵਿਦੇਸ਼ ਵਿੱਚ ਵਸਣ ਲਈ ਅਰਦਾਸ ਕੀਤੀ ਸੀ। ਮਾਤਾ ਦੇ ਆਸ਼ੀਰਵਾਦ ਨਾਲ ਉਸ ਦੀ ਇੱਛਾ ਪੂਰੀ ਹੋਈ ਅਤੇ ਹੁਣ ਦੋਵੇਂ ਪੁੱਤਰ ਇੰਗਲੈਂਡ ਦੇ ਨਾਟਿੰਘਮ ਵਿੱਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਸੀਮਾ ਦੇਵੀ ਵੀ ਇਸ ਸਮੇਂ ਆਪਣੇ ਪੁੱਤਰਾਂ ਨਾਲ ਨਾਟਿੰਘਮ ਵਿੱਚ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























