dharna was staged: ਅੱਜ ਕਾਦੀਆਂ ਦੇ ਕਮੇਟੀ ਘਰ ਵਿੱਚ ਸਫ਼ਾਈ ਕਰਮਚਾਰੀਆਂ ਵੱਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਧਰਨਾ ਲਗਾਇਆ ਗਿਆ। ਜਿਸ ਕਾਰਨ ਸ਼ਹਿਰ ਵਿੱਚ ਸਫਾਈ ਨਾ ਹੋਣ ਤੇ ਥਾਂ ਥਾਂ ‘ਤੇ ਗੰਦਗੀ ਦੇ ਢੇਰ ਦਿਖਾਈ ਦਿੱਤੇ ਤੇ ਜਿਸ ਨਾਲ ਦੁਕਾਨਦਾਰ ਬਹੁਤ ਪ੍ਰੇਸ਼ਾਨ ਦਿਖਾਈ ਦਿੱਤੇ ਦੁਕਾਨਦਾਰਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਸਰਕਾਰ ਤਨਖਾਹ ਦੇਵੇ ਤਾਂ ਜੋ ਉਹ ਆਪਣਾ ਕੰਮ ਕਰਨ ਪਹਿਲਾਂ ਹੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਵਿੱਚ ਬਹੁਤ ਸਹਿਮ ਦਾ ਮਾਹੌਲ ਹੈ ਜੇਕਰ ਇਸੇ ਤਰ੍ਹਾਂ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਰਹੇ ਤਾਂ ਹੋਰ ਬੀਮਾਰੀਆਂ ਫੈਲਣ ਦਾ ਵੀ ਡਰ ਹੋ ਸਕਦਾ ਹੈ ਉਥੇ ਹੀ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਆਨੰਦ ਅਤੇ ਕਰਮਚਾਰੀਆਂ ਨੇ ਕਿਹਾ ਕਿ ਹੋਰ ਸਾਰੇ ਸ਼ਹਿਰਾਂ ਵਿੱਚ ਕਰਮਚਾਰੀਆਂ ਨੂੰ ਤਨਖ਼ਾਹਾਂ ਮਿਲ ਚੁੱਕੀਆਂ ਹਨ।
ਪਰ ਸਾਡੇ ਸ਼ਹਿਰ ਵਿੱਚ ਅਜੇ ਤੱਕ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਜਿਸ ਦੇ ਰੋਸ ਵਜੋਂ ਅਸੀਂ ਅੱਜ ਕਮੇਟੀ ਘਰ ਦੇ ਬਾਹਰ ਧਰਨਾ ਲਗਾਇਆ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਸ ਵਾਰ ਗਰਮੀਆਂ ਵਿੱਚ ਪਹਿਨਣ ਲਈ ਵਰਦੀ ਅਤੇ ਬੂਟ ਵੀ ਮੁਹੱਈਆ ਨਹੀਂ ਕਰਵਾਏ ਗਏ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਤਨਖਾਹਾਂ ਟਾਈਮ ਨਾਲ ਦਿੱਤੀਆਂ ਜਾਣ ਅਤੇ ਨਾਲ ਹੀ ਜੋ ਹੋਰ ਵੀ ਸਹੂਲਤਾਂ ਹਨ ਉਹ ਵੀ ਦਿੱਤੀਆਂ ਜਾਣ ਜਦੋਂ ਇਸ ਬਾਰੇ ਅਕਾਊਂਟੈਂਟ ਵਿਕਰਾਂਤ ਨਾਲ ਫ਼ੋਨ ਰਾਹੀਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਆ ਚੁੱਕੀਆਂ ਹਨ ਤੇ ਜਲਦ ਹੀ ਇਨ੍ਹਾਂ ਨੂੰ ਦੇ ਦਿੱਤੀਆਂ ਜਾਣਗੀਆਂ ਤੇ ਜਦੋਂ ਵਰਦੀਆਂ ਬਾਰੇ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਰਦੀਆਂ ਦੇ ਇਨ੍ਹਾਂ ਨੂੰ ਪੈਸੇ ਦੇ ਦਿੱਤੇ ਗਏ ਹਨ।