ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦਿਲਜੀਤ ਹਰਮਨਪ੍ਰੀਤ ਕੌਰ ਦਾ ਮੁਰੀਦ ਹੋ ਗਏ ਹਨ, ਜੋਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਭਿਰ ਗਈ ਸੀ।
ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਵਿੱਚ ਆਪਣੇ ਓਰਾ ਟੂਰ 2025 ਸ਼ੋਅ ਦੌਰਾਨ ਦਿਲਜੀਤ ਨੇ ਹਰਮਨਪ੍ਰੀਤ ਦਾ ਜ਼ਿਕਰ ਕੀਤਾ ਅਤੇ ਉਸ ਦੇ ਲਈ ਦਰਸ਼ਕਾਂ ਤੋਂ ਤਾੜੀਆਂ ਵਜਵਾਈਆਂ। ਸ਼ੋਅ ਦੌਰਾਨ ਦਿਲਜੀਤ ਨੇ ਭੀੜ ਵਿਚਾਲੇ ਕਿਹਾ- ”ਕੁੜੀਆਂ ਦੀ ਗੱਲ ਹੋਣੀ ਚਾਹੀਦੀ… ਤੁਸੀਂ ਵੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ, ਬਾਂਹ ਛੱਡ ਕਹਿੰਦੀ… ਸਾਨੂੰ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ, ਜੋ ਚੀਜ ਪੰਜਾਬ ਦੀ ਹੈ, ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਜਿਨ੍ਹਾਂ ਕੁੜੀਆਂ ਨੇ ਹੌਂਸਲਾ ਵਿਖਾਇਆ, ਉਨ੍ਹਾਂ ਲਈ ਜੋਰਦਾਰ ਤਾੜੀ ਹੋਣੀ ਚਾਹੀਦੀ ਹੈ।

ਇਹ ਧਿਆਨ ਦੇਣ ਯੋਗ ਹੈ ਕਿ 10 ਨਵੰਬਰ ਨੂੰ ਸੈਨੇਟ ਅਤੇ ਸਿੰਡੀਕੇਟ ਭੰਗ ਕਰਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਹਾਲਾਂਕਿ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ, ਪਰ ਵਿਦਿਆਰਥੀ ਅਜੇ ਵੀ ਸੈਨੇਟ ਚੋਣਾਂ ਕਰਵਾਉਣ ‘ਤੇ ਅੜੇ ਹੋਏ ਹਨ। ਇਸ ਮਾਹੌਲ ਦੇ ਵਿਚਕਾਰ ਹੀ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ : ਦਿੱਲੀ ਦੀ ਹਵਾ ਜ਼ਹਿਰੀਲੀ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, PGI-PU ਰਿਪੋਰਟ ‘ਚ ਵੱਡਾ ਖੁਲਾਸਾ
ਹਰਮਨਪ੍ਰੀਤ ਕੌਰ, ਜੋ ਕਿ ਨੂਰਪੁਰ ਬੇਦੀ (ਆਨੰਦਪੁਰ ਸਾਹਿਬ, ਰੋਪੜ) ਦੀ ਰਹਿਣ ਵਾਲੀ ਹੈ ਅਤੇ ਪੀਯੂ ਵਿੱਚ ਮਾਨਵ ਵਿਗਿਆਨ ਵਿਭਾਗ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ, ਆਪਣੇ ਹੋਸਟਲ ਤੋਂ ਘਰ ਵਾਪਸ ਆ ਰਹੀ ਸੀ। ਵਿਰੋਧ ਪ੍ਰਦਰਸ਼ਨਾਂ ਕਾਰਨ, ਚੰਡੀਗੜ੍ਹ ਪੁਲਿਸ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਸੀ। ਜਿਵੇਂ ਹੀ ਉਸ ਨੇ ਗੇਟ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਹਰਮਨਪ੍ਰੀਤ ਦਾ ਹੱਥ ਫੜ ਲਿਆ। ਹਰਮਨਪ੍ਰੀਤ ਨੇ ਪੁਲਿਸ ਨਾਲ ਭਿੜ ਗਈ ਅਤੇ ਕਿਹਾ, “ਬਾਂਹ ਛੱਡ, ਜੇ ਮੈਨੂੰ ਕੁਝ ਹੋਇਆ ਤਾਂ ਫਿਰ ਦੇਖ ਲਈਂ।” ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਹਰਮਨਪ੍ਰੀਤ ਰਾਤੋ-ਰਾਤ ਚਰਚਾ ਦਾ ਵਿਸ਼ਾ ਬਣ ਗਈ।
ਵੀਡੀਓ ਲਈ ਕਲਿੱਕ ਕਰੋ -:
























