ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇੱਕ ਮਹਿਲਾ ਟੀਚਰ ਨੇ ਆਪਣੇ ਹੀ ਪ੍ਰਿੰਸੀਪਲ ‘ਤੇ ਉਸ ਨੂੰ ਧੱਕਾ ਦੇਣ, ਜਾਤੀਸੂਚਕ ਸ਼ਬਦ ਬੋਲਣ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਜਿਵੇਂ ਹੀ ਮਾਮਲਾ ਭਖਿਆ ਅਧਿਆਪਕ ਯੂਨੀਅਨ ਡੀਸੀ ਦਫ਼ਤਰ ਪਹੁੰਚ ਗਈ ਅਤੇ ਹੱਥਾਂ ਵਿੱਚ ਝੰਡੇ ਫੜ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।

ਪੀੜਤ ਟੀਚਰ ਨਰਿੰਦਰ ਰਾਜ ਕੌਰ ਨੇ ਕਿਹਾ ਕਿ ਪ੍ਰਿੰਸੀਪਲ ਲੰਬੇ ਸਮੇਂ ਤੋਂ ਉਸਨੂੰ ਪਰੇਸ਼ਾਨ ਕਰ ਰਹੇ ਹਨ। ਉਸ ਨੇ ਦਾਅਵਾ ਕੀਤਾ ਕਿ ਮੇਰੀ ਅਟੈਂਡੈਂਸ ਸਭ ਤੋਂ ਸਹੀ ਹੁੰਦੀ ਹੈ ਫਿਰ ਵੀ ਵਾਰ-ਵਾਰ ਮੈਨੂੰ ਲੈ ਕੇ ਇਤਰਾਜ ਉਠਾਏ ਜਾਂਦੇ ਹਨ ਤੇ ਮੇਰੇ ‘ਤੇ ਜਾਤੀਸੂਚਕ ਸ਼ਬਦ ਬੋਲੇ ਜਾਂਦੇ ਹਨ। ਬਾਥਰੂਮ ਤੱਕ ਦੇ ਤਾਲੇ ਲਾ ਦਿੱਤੇ ਜਾਂਦੇ ਹਨ। ਉਸ ਨੇ ਕਿਹਾ ਕਿ ਮੇਰੇ ਕਮਰੇ ਦੀ ਸਫਾਈ ਤੱਕ ਕਰਨ ਤੋਂ ਮਨ੍ਹਾ ਕਰ ਦਿੱਤਾ ਜਾਂਦ ਹੈ। ਮੰਗਣੀ ਵਾਲੇ ਦਿਨ ਵੀ ਛੁੱਟੀ ਨਹੀਂ ਦਿੱਤੀ ਗਈ। ਟੀਚਰ ਦਾ ਕਹਿਣਾ ਹੈ ਕਿ ਉਹ ਇਸ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਦੇ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਯੂਨੀਅਨ ਪ੍ਰਧਾਨ ਨੇ ਕਿਹਾ ਕਿ ਇੱਕ ਮਹਿਲਾ ਸਟਾਫ ਮੈਂਬਰ ਨਾਲ ਅਜਿਹਾ ਵਿਵਹਾਰ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਨੇ ਲਗਾਤਾਰ ਅਪਮਾਨਜਨਕ ਰਵੱਈਆ ਅਪਣਾਇਆ ਹੈ ਅਤੇ ਸਥਿਤੀ ਹੁਣ ਬਰਦਾਸ਼ ਤੋਂ ਬਾਹਰ ਹੋ ਗਈ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਅਗਲਾ ਵਿਰੋਧ ਹੋਰ ਵੀ ਵੱਡਾ ਹੋਵੇਗਾ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਨੇ ਕਿਹਾ ਕਿ “ਅਜਿਹੀ ਕੋਈ ਗੱਲ ਨਹੀਂ ਹੈ। ਮੈਨੂੰ ਮੈਡਮ ਦੀ ਮੰਗਣੀ ਬਾਰੇ ਪਤਾ ਨਹੀਂ ਸੀ ਅਤੇ ਮੈਡਮ ਸਕੂਲ ਵਿਚ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਇਸ ਦ ਸ਼ਿਕਾਇਤ ਦਿੱਤੀ ਗਈ ਹੈ ਹੁਣ ਮੈਨੂੰ ਫਸਾਉਣ ਦ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ‘ਤੇ ਦਿੱਲੀ ‘ਚ ਮੀਟਿੰਗ, ਰਾਹੁਲ ਗਾਂਧੀ ਨੇ ਡੇਢ ਘੰਟਾ ਲਾਈ ਲੀਡਰਾਂ ਦੀ ਕਲਾਸ
ਦੂਜੇ ਪਾਸੇ ਡੀਸੀ ਦਫ਼ਤਰ ਨੇ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























