ਡਾ. ਨਰਿੰਦਰ ਭਾਰਗਵ ਨੇ ਅੱਜ ਮਾਨਸਾ ਵਿਖੇ ਐੱਸ. ਐੱਸ. ਪੀ. ਵਜੋਂ ਆਪਣਾ ਅਹੁਦਾ ਸੰਭਾਲਿਆ। ਉਹ ਪਹਿਲਾਂ ਵੀ ਮਾਨਸਾ ਵਿਖੇ ਬਤੌਰ ਐਸ.ਐਸ.ਪੀ. ਡਿਊਟੀ ਕਰ ਚੁੱਕੇ ਹਨ ਅਤੇ ਜਿਲ੍ਹਾ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਮੇਸ਼ਾ ਸਹਿਯੋਗ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਮਾਨਸਾ ਨਿਵਾਸੀਆਂ ਵੱਲੋਂ ਸਮੇਂ ਸਮੇਂ ਉਤੇ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
SSP ਭਾਰਗਵ ਨੇ ਕਿਹਾ ਕਿ ਜਿਲ੍ਹੇ ਅੰਦਰ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਖਿਲਾਫ ਵੀ ਨਕੇਲ ਕੱਸੀ ਜਾਵੇਗੀ। ਇਸ ਮੌਕੇ ਐਸ.ਪੀ. ਸ਼੍ਰੀ ਰਾਕੇਸ਼ ਕੁਮਾਰ, ਐਸ.ਪੀ. ਸ਼੍ਰੀ ਸਤਨਾਮ ਸਿੰਘ ਸਿੱਧੂ ਅਤੇ ਐਸ.ਪੀ. ਸ਼੍ਰੀ ਦਿਗਵਿਜੇ ਕਪਿਲ ਤੋਂ ਇਲਾਵਾ ਸਮੂਹ ਡੀ.ਐਸ.ਪੀ. ਮੌਜੂਦ ਸਨ।
ਇਸ ਮੌਕੇ SSP ਨਰਿੰਦਰ ਭਾਰਗਵ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਵੀ ਜਾਗਰੂਕ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਜਿਲ੍ਹਾ ਵਾਸੀਆਂ ਵੱਲੋਂ ਪਿੰਡਾਂ ਵਿਚ ਸੈਲਫ ਲਾਕਡਾਊਨ ਲਗਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਜ਼ਰੂਰ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪਿਛਲੇ ਸਾਢੇ ਚਾਰ ਸਾਲਾਂ ਤੋਂ ਨੌਕਰੀ ਮੰਗਣ ਵਾਲੇ ਨੌਜਵਾਨਾਂ ਨਾਲ ਅਨਿਆਂ ਨਾ ਹੋਣਾ ਯਕੀਨੀ ਬਣਾਵਾਂਗੇ : ਪਰਮਬੰਸ ਸਿੰਘ ਰੋਮਾਣਾ