ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ। ਅੱਜ ਘੁੰਮਣ ਦੇ ਪੁੱਤਰ ਗੁਰਤੇਜ ਵੀਰ ਸਿੰਘ ਦਾ ਜਨਮਦਿਨ ਹੈ। ਪਰਿਵਾਰ ਨੇ ਘੁੰਮਣ ਦੀ ਤਰਫੋਂ ਗੁਰਤੇਜ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਪਲ ਨੂੰ ਲੈ ਕੇ ਪਰਿਵਾ ਦੇ ਨਾਲ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ।
ਇਸ ਨੂੰ ਲੈ ਕੇ ਪਰਿਵਾਰ ਨੇ ਘੁੰਮਣ ਦੇ ਇੰਸਟਾਗ੍ਰਾਮ ਅਕਊਂਟ ਤੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਵਿਚ ਘੁੰਮਣ ਪੁੱਤਰ ਦੇ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਦੋਵਾਂ ਵੱਖ-ਵੱਖ ਥਾਵਾਂ ‘ਤੇ ਇਕੱਠੇ ਘੁੰਮ ਰਹੇ ਹਨ। ਪਰਿਵਾਰ ਨੇ ਪੋਸਟ ਵਿਚ ਲਿਖਿਆ-ਅੱਜ ਮੇਰੇ ਲਾਡਲੇ ਬੇਟੇ ਦਾ ਜਨਮ ਦਿਨ ਹੈ। ਮੇਰੀ ਆਤਮਾ ਹਰ ਪਲ ਤੇਰੇ ਨਾਲ ਏ…। ਦੂਜੇ ਪਾਸੇ ਭਲਕੇ ਯਾਨੀ ਸ਼ੁੱਕਰਵਾਰ ਨੂੰ ਵਰਿੰਦਰ ਸਿੰਘ ਘੁੰਮਣ ਦੇ ਨਾਂ ‘ਤੇ ਅੰਤਿਮ ਅਰਦਾਸ ਹੈ। ਬੀਤੇ ਮੰਗਲਵਾਰ ਨੂੰ ਪਰਿਵਾਰ ਨੇ ਇਹ ਜਾਣਕਾਰੀ ਸ਼ੇਅਰ ਕੀਤੀ ਸੀ।

ਘੁੰਮਣ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਿਹਾ ਸੀ। ਉਦੋਂ ਉਸ ਦੀ ਨਸ ਦੱਬ ਗਈ ਸੀ। ਤਬੀਅਤ ਵਿਗੜਣ ‘ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਹਸਪਤਾਲ ਵਿਚ ਦੋ ਹਾਰਟ ਅਟੈਕ ਆਉਣ ਨਾਲ 9 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ ਸੀ। ਅੰਤਿਮ ਅਰਦਾਸ (ਭੋਗ) ਵਿਚ ਕਈ ਕਲਾਕਾਰਾਂ ਅਤੇ ਰਾਜਨੇਤਾਵਾਂ ਦੇ ਪਹੁੰਚਣ ਦੀ ਉਮੀਦ ਹੈ।
ਬੁੱਧਵਾਰ ਨੂੰ ਵਰਿੰਦਰ ਸਿੰਘ ਘੁੰਮਣ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਗਈ। ਇਸ 25 ਸਕਿੰਟ ਦੇ ਵੀਡੀਓ ਵਿੱਚ, ਪਰਿਵਾਰ ਨੇ ਵਰਿੰਦਰ ਵੱਲੋਂ ਲਿਖਿਆ, “ਮੇਰੇ ਪਿਆਰੇ ਪੁੱਤਰ, ਅੱਜ ਤੁਹਾਡਾ (ਗੁਰਤੇਜਵੀਰ ਸਿੰਘ) ਜਨਮਦਿਨ ਹੈ। ਉਹ ਦਿਨ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਸ਼ੀ ਦਾ ਅਨੁਭਵ ਕੀਤਾ। ਮੈਂ ਅੱਜ ਤੇਰੇ ਨਾਲ ਨਹੀਂ ਹਾਂ, ਪਰ ਮੇਰੀ ਆਤਮਾ ਹਰ ਪਲ ਤੇਰੇ ਨਾਲ ਹੈ।”
ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਫੈਨਸ ਲਈ Good News, ਇਸ ਤਰੀਕ ਨੂੰ ਜਲੰਧਰ ਆਏਗੀ ਅਦਾਕਾਰਾ
ਪੋਸਟ ਵਿੱਚ ਅੱਗੇ ਲਿਖਿਆ ਗਿਆ, “ਮੈਂ ਤੇਰੀ ਹਰ ਮੁਸਕਰਾਹਟ ਵਿੱਚ, ਤੇਰੇ ਹਰ ਕਦਮ ਵਿੱਚ ਜਿਉਂਦਾ ਰਹਾਂਗਾ। ਮੈਂ ਜਾਣਦਾ ਹਾਂ ਕਿ ਤੂੰ ਇੱਕ ਮਹਾਨ ਸ਼ੇਰ ਬਣ ਜਾਏਂਗਾ, ਮੇਰਾ ਜਨੂੰਨ, ਮੇਰੀ ਤਾਕਤ, ਅਤੇ ਮੇਰਾ ਪਿਆਰ ਤੁਹਾਡੇ ਵਿੱਚ ਜਿਉਂਦਾ ਰਹੇਗਾ। ਜਨਮਦਿਨ ਮੁਬਾਰਕ, ਮੇਰੇ ਸ਼ੇਰ ਪੁੱਤਰ… ਵਰਿੰਦਰ ਘੁੰਮਣ।” ਇਸ ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਵਰਿੰਦਰ ਸਿੰਘ ਘੁੰਮਣ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
























