ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਥਾਣਾ ਕੰਬੋ ਇਲਾਕੇ ਵਿਚ ਇੱਕ ਮੁਲਜਮ ਦਾ ਐਨਕਾਊਂਟਰ ਕੀਤਾ। ਇਹ ਅੰਮ੍ਰਿਤਸਰ ਪੁਲਿਸ ਦ ਸੱਤ ਦਿਨਾਂਵਿਚ ਪੰਜਵਾਂ ਐਨਕਾਊਂਟਰ ਹੈ। ਇਹ ਕਾਰਵਾਈ ਉਸ ਮਾਮਲੇ ਵਿਚ ਕੀਤੀ ਗਈ ਹੈ, ਜਿਸ ਵਿਚ 16 ਨਵੰਬਰ ਨੂੰ ਪਿੰਡ ਧੂਲਕਾ ਵਿਚ ਇੱਕ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਲਗਾਤਾਰ ਭਾਲ ਕਰ ਰਹੀ ਸੀ। ਕੱਲ੍ਹ ਵੀ ਇਸ ਮਾਮਲੇ ਵਿੱਚ ਇੱਕ ਦੋਸ਼ੀ ਦਾ ਐਨਕਾਊਂਟਰ ਕੀਤਾ ਗਿਆ ਸੀ। ਅੱਜ ਦੇ ਐਨਕਾਊਂਟਰ ਵਿੱਚ ਦੋਸ਼ੀ ਸੁਖਪ੍ਰੀਤ ਸਿੰਘ ਉਰਫ਼ ਸੁੱਖ, ਜੋ ਕਿ ਪਟਿਆਲਾ ਦਾ ਰਹਿਣ ਵਾਲਾ ਹੈ, ਕੰਬੋ ਪੁਲਿਸ ਥਾਣਾ ਇਲਾਕੇ ਵਿੱਚ ਘੁੰਮਦਾ ਫੜਿਆ ਗਿਆ।
ਪੁਲਿਸ ਨੇ ਇਲਾਕੇ ਵਿੱਚ ਇੱਕ ਨਾਕਾ ਲਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਵਿੱਚ ਸੁਖਪ੍ਰੀਤ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ਮੁਤਾਬਕ ਦੁਕਾਨਦਾਰ ਦੇ ਕਤਲ ਵਿੱਚ ਸੁਖਪ੍ਰੀਤ ਨੇ ਦੋਸ਼ੀਆਂ ਨੂੰ ਹਥਿਆਰ ਅਤੇ ਪਨਾਹ ਦਿੱਤੀ ਸੀ। ਅੱਜ ਉਹ ਇੱਕ ਹੋਰ ਅਪਰਾਧ ਲਈ ਹਥਿਆਰ ਪਹੁੰਚਾਉਣ ਆਇਆ ਸੀ। ਇਸ ਐਨਕਾਊਂਟਰ ਵਿੱਚ ਬਰਾਮਦ ਕੀਤਾ ਗਿਆ ਹਥਿਆਰ ਸੁਖਪ੍ਰੀਤ ਨੇ ਇੱਕ ਹੋਰ ਅਪਰਾਧ ਲਈ ਸੌਂਪਣਾ ਸੀ। ਹਾਲਾਂਕਿ, ਅਜਿਹਾ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਦੋਸ਼ੀ ਦਾ ਐਨਕਾਊਂਟਰ ਕਰ ਦਿੱਤਾ ਅਤੇ ਹਥਿਆਰ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਘਰ ਨੂੰ ਅੱਗ ਲੱਗਣ ਨਾਲ 5 ਜੀਆਂ ਦੀ ਮੌਤ
ਮੀਡੀਆ ਨਾਲ ਗੱਲ ਕਰਦੇ ਹੋਏ, ਅੰਮ੍ਰਿਤਸਰ ਦੇ ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























