ਇੰਗਲੈਂਡ ਵਿਚ ਇੱਕ ਨੌਜਵਾਨ ਦੀ ਭੇਤਭਰੇ ਹਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਅਮਿਤ ਅਬਾਲਾ ਦੇ ਪਿੰਡ ਪਠਾਣਮਾਜਰਾ ਦਾ ਰਹਿਣ ਵਾਲਾ ਸੀ, ਜੋਕਿ 2009 ਵਿਚ ਵਿਦੇਸ਼ ਗਿਆ ਸੀ। ਅਮਿਤ ਨੇ ਲਗਭਗ 16 ਸਾਲਾਂ ਬਾਅਦ ਫਰਵਰੀ ‘ਚ ਘਰ ਵਾਪਸ ਆਉਣਾ ਸੀ। ਉਥੇ ਹੀ ਪਰਿਵਾਰ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਫੋਨ ‘ਤੇ ਉਸ ਦੇ ਮੌਤ ਹੋ ਜਾਣ ਦੀ ਖਬਰ ਮਿਲੀ, ਜਿਸ ਨਾਲ ਉਨ੍ਹਾਂ ਦੇ ਪੈਰੋਂ ਹੇਠਾਂ ਜਮੀਨ ਖਿਸਕ ਗਈ। ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਿਤ 2009 ਵਿਚ ਇੰਗਲੈਂਡ ਗਿਆ ਸੀ। ਪਿਛਲੇ 10 ਸਾਲਾਂ ਤੋਂ ਉਹ ਆਪਣੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਦੋਸਤ ਦੇ ਨਾਲ ਹੀ ਕਮਰੇ ਵਿਚ ਰਹਿ ਰਿਹਾ ਸੀ। ਦੋਵੇਂ ਕੰਮ ਵੀ ਇਕੱਠੇ ਕਰਦੇ ਸਨ। ਪਰਿਵਾਰ ਨੇ ਦੱਸਿਆ ਕਿ ਐਤਵਾਰ ਨੂੰ ਅਮਿਤ ਦੀ ਮੌਤ ਹੋ ਜਾਣ ਦਾ ਫੋਨ ਆਇਆ। ਉਨ੍ਹਾਂ ਦੋਸ਼ ਲਾਇਆ ਹੈ ਕਿ ਉਸੇ ਦੋਸਤ ਵੱਲੋਂ ਹੀ ਉਸ ਦੀ ਜਾਨ ਲਈ ਗਈ ਹੈ।

ਉਨ੍ਹਾਂ ਦੱਸਿਆ ਕਿ ਉਸ ਦੇ ਨਾਲ ਵਾਲੇ ਦੋਸਤਾਂ ਤੋਂ ਪਤਾ ਲੱਗਾ ਹੈ ਕਿ ਸ਼ਾਮ ਨੂੰ ਨਸ਼ਾ ਕਰਨ ਲਈ ਉਹ ਅਮਿਤ ਕੋਲੋਂ ਪੈਸੇ ਮੰਗ ਰਹੇ ਸਨ। ਨਾਂਹ-ਨੁਕਰ ਕਰਨ ‘ਤੇ ਝਗੜਾ ਹੋ ਗਿਆ ਤੇ ਉਸ ਨੇ ਉਸ ਦੇ ਚਾਕੂ ਮਾਰ ਦਿੱਤਾ ਜੋਕਿ ਉਸ ਦੇ ਦਿਲ ਵਾਲੀ ਥਾਂ ‘ਤੇ ਲੱਗਾ ਤੇ ਖੂਨ ਜਿਆਦਾ ਨਿਕਲਣ ਨਾਲ ਉਸ ਦੀ ਮੌਤ ਹੋ ਗਈ। ਉਸ ਨੂੰ ਮਾਰਨ ਵਾਲਾ ਦੋਸਤ ਉਸੇ ਵੇਲੇ ਉਥੋਂ ਫਰਾਰ ਹੋ ਗਿਆ, ਹਾਲਾਂਕਿ ਇੱਕ ਘੰਟੇ ਬਾਅਦ ਉਸ ਨੂੰ ਫੜ ਲਿਆ ਗਿਆ। ਉਸ ਦੇ ਨਾਲ ਦੇ ਦੋਸਤਾਂ ਨੇ ਬਿਆਨ ਵੀ ਦੇ ਦਿੱਤੇ ਹਨ। ਫੋਨ ਕਰਨ ‘ਤੇ 4 ਮਿੰਟਾਂ ਵਿਚ ਐਂਬੂਲੈਂਸ ਆ ਗਈ ਪਰ ਅਮਿਤ ਦੀ ਮੌਤ ਹੋ ਚੁੱਕੀ ਸੀ।
ਉਸ ਨੇ ਦੀਵਾਲੀ ‘ਤੇ ਘਰ ਆਉਣ ਦਾ ਪਲਾਨ ਬਣਾਇਆ ਸੀ। ਹਾਲਾਂਕਿ ਉਸ ਨੇ ਘਰ ਨਹੀਂ ਦੱਸਿਆ ਸੀ ਉਹ ਇਸ ਬਾਰੇ ਸਰਪ੍ਰਾਈਜ ਦੇਣਾ ਚਾਹੁੰਦਾ ਸੀ। ਉਸ ਬਾਰੇ ਕੁੜੀ ਵੀ ਦੇਖਣੀ ਸੀ। ਪਰਿਵਾਰ ਨੇ ਸੋਚਿਆ ਸੀ ਕਿ ਇਸ ਵਾਰ ਲੰਮੀ ਛੁੱਟੀ ‘ਤੇ ਅਮਿਤ ਘਰ ਆਏਗਾ ਤਾਂ ਉਸ ਦਾ ਵਿਆਹ ਕਰ ਦੇਣਗੇ। 2009 ਤੋਂ ਬਾਅਦ ਪਹਿਲੀ ਵਾਰ ਉਸ ਨੇ ਵਾਪਸ ਆਉਣਾ ਸੀ। ਉਹ ਇੰਗਲੈਂਡ ਵਿਚ ਉਹ ਪੱਕਾ ਹੋ ਚੁੱਕਾ ਸੀ।
ਇਹ ਵੀ ਪੜ੍ਹੋ : ‘Bye-Bye Guys’, ਵਰਿੰਦਰ ਘੁੰਮਣ ਦਾ ਆਖਰੀ ਵੀਡੀਓ ਆਇਆ ਸਾਹਮਣੇ, ਫੈਨਸ ਨੂੰ ਦਿੱਤੀ ਸੀਖ
ਪਰਿਵਾਰ ਵਿਚ ਅਮਿਤ ਦੇ ਪਿਤਾ ਤੇ ਇੱਕ ਵੱਡਾ ਭਰਾ ਹੈ। ਇੰਗਲੈਂਡ ਵਿਚ ਗੱਲ ਹੋ ਚੁੱਕੀ ਹੈ ਤੇ ਬਾਡੀ ਨੂੰ ਵਾਪਸ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























