ਫਿਰੋਜ਼ਪੁਰ-ਜ਼ੀਰਾ ਰੋਡ ‘ਤੇ ਚਾਚੇ-ਭਤੀਜੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋਹਾਂ ਦੀ ਮੌਤ ਹੋ ਗਈ। ਦੋਵੇਂ ਸਾਦਿਕ ਕੇਨਿਕਟ ਪਿੰਡ ਸੰਗਰਾਹੂਰ ਦੇ ਰਹਿਣ ਵਾਲੇ ਸਨ ਮ੍ਰਿਤਕਾਂ ਦੀ ਪਛਾਣ ਲਖਵੀਰ ਸਿੰਘ ਅਤੇ ਮਨੀ ਵਜੋਂ ਹੋਈ ਹੈ। ਮਨੀ ਸਾਦਿਕ ਤਹਿਸੀਲ ਵਿੱਚ ਕੰਮ ਕਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾ ਰਹੇ ਸਨ ਕਿ ਰਾਹ ਵਿਚ ਹੀ ਇਹ ਹਾਦਸਾ ਵਾਪਰ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਇੱਕ ਆਲਟੋ ਕਾਰ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚੱਕ ਫੱਤੇ ਗਏ ਸਨ। ਜਦੋਂ ਉਹ ਸ਼ਾਂਦੇ ਹਾਸਮ ਕੋਲ ਪਹੁੰਚੇ ਤਾਂ ਕਾਰ ਇੱਕ ਘੋੜੇ ਟਰਾਲੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਕੱਟ ਕੇ ਦੋਵਾਂ ਨੂੰ ਬਾਹਰ ਕੱਢਣਾ ਪਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੁੱਤ ਦੇ ਗੁਨਾਹ ਦੀ ਮਾਂ ਨੂੰ ਤਾ.ਲਿਬਾ.ਨੀ ਸ.ਜ਼ਾ! ਖੰਭੇ ਨਾਲ ਬੰਨ੍ਹ ਕੁੱ/ਟਿਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਐਕਸੀਡੈਂਟ ਪਿੰਡ ਬਲੂਰ ਦੀ ਸੁੱਕੜ ਨਹਿਰ ਦੇ ਕੋਲ ਹੋਇਆ। ਜ਼ੀਰੇ ਵੱਲੋਂ ਟਰਾਲਾ ਆ ਰਿਹਾ ਸੀ ਤੇ ਇਹ ਦੋਵੇਂ ਆਲਟੋ ਗੱਡੀ ਵਿਚ ਫਿਰੋਜ਼ਪੁਰ ਵੱਲੋਂ ਜਾ ਰਹੇ ਸਨ। ਦੋਵੇਂ ਸ਼ੇਖ ਫੱਤੇ ਚੱਲੇ ਸਨ ਤੇ ਰਾਹ ਵਿਚ ਹੀ ਹਾਦਸਾ ਵਾਪਰ ਗਿਆ। ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
