ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ ਹੈ ਕੇ ਕਿਸੇ ਦੀ ਮਦਦ ਵੀ ਨਾ ਕਰੇ। ਕਦੇ-ਕਦੇ ਪੰਜਾਬ ਪੁਲਿਸ ਵੀ ਦਰਿਆਦਿਲੀ ਦਿਖਾ ਦਿੰਦੀ ਹੈ। ਪੰਜਾਬ ਪੁਲਿਸ ਦਾ ਜੋ ਰੂਪ ਅਕਸਰ ਅਸੀਂ ਦੇਖਦੇ ਹਾਂ ਅੱਜ ਫਤਹਿਗੜ੍ਹ ਸਾਹਿਬ ਵਿੱਚ ਉਸਦਾ ਬਿਲਕੁਲ ਉਲਟ ਰੂਪ ਦੇਖਣ ਨੂੰ ਮਿਲਿਆ ਹੈ।
ਦਰਅਸਲ ਇਹ ਅਫਸਰ ਫ਼ਤਹਿਗੜ੍ਹ ਸਾਹਿਬ ਦੇ ਡੀਐਸਪੀ ਰਘਵੀਰ ਸਿੰਘ ਨੇ ਜਿੰਨਾ ਨੇ ਅੱਜ ਭਾਰਤ ਬੰਦ ਦੇ ਦੌਰਾਨ ਦਰਿਆਦਿਲੀ ਦਿਖਾਈ ਹੈ। ਨਸ਼ਿਆਂ ਖਿਲਾਫ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਨੂੰ ਲੈ ਕੇ ਮਸ਼ਹੂਰ ਹੋਏ ਇਸ ਡੀਐਸਪੀ ਨੇ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਵੀ ਨਵੀਂ ਮਿਸਾਲ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ ‘ਤੇ ਉਤਰੇ ਕਿਸਾਨ, ਟਰਾਲੀ-ਟਰੈਕਟਰ ਖੜ੍ਹੇ ਕਰ ਹਾਈਵੇਅ-ਰੇਲ ਮਾਰਗ ਕੀਤੇ ਜਾਮ
ਦਰਅਸਲ ਉਹਨਾਂ ਨੇ ਜਾਮ ‘ਚ ਫਸੇ ਬੱਚਿਆਂ ਨੂੰ ਇੱਕ ਦੁਕਾਨ ਖੁਲਵਾ ਕੇ ਕੁਝ ਖਾਣ ਪੀਣ ਦਾ ਸਾਮਾਨ ਲੈ ਕੇ ਦਿੱਤਾ ਤਾਂ ਜੋ ਸ਼ਾਮ ਤੱਕ ਬੱਚੇ ਭੁੱਖਣ ਭਾਣੇ ਨਾ ਰਹਿਣ। ਡੀਐਸਪੀ ਰਘਵੀਰ ਸਿੰਘ ਨੇ ਕਿਹਾ ਕਿ ਜਦੋਂ ਉਹ ਡਿਊਟੀ ਤੇ ਜਾ ਰਹੇ ਸੀ ਤਾਂ ਰਸਤੇ ‘ਚ ਦੇਖਿਆ ਕਿ ਕਈ ਗਰੀਬ ਪਰਿਵਾਰ ਸਰਹਿੰਦ ਕੋਲ ਜਾਮ ‘ਚ ਫਸੇ ਹੋਏ ਸੀ। ਇਹਨਾਂ ਚ ਕਈ ਬੱਚੇ ਵੀ ਸਨ। ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਦੁਕਾਨ ਖੁਲਵਾ ਕੇ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਦਵਾਇਆ।