ਅੰਮ੍ਰਿਤਸਰ ਦੇ ਵਿਆਹ ਤੋਂ ਪਹਿਲਾਂ ਮੁੰਡੇ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਕੁੜੀ ਵੱਲੋਂ ਮੁੰਡੇ ‘ਤੇ ਇਲਜ਼ਾਮ ਲਾਏ ਹਨ ਕਿ ਮੁੰਡੇ ਨੇ ਪਹਿਲਾਂ ਉਸ ਨੂੰ ਇਸਤੇਮਾਲ ਕੀਤਾ ਤੇ ਹੁਣ ਧੋਖਾ ਦੇ ਕੇ ਫਰਾਰ ਹੋ ਗਿਆ, ਜਿਸ ਵਿਚ ਮੁੰਡੇ ਦਾ ਪਰਿਵਾਰ ਵੀ ਸ਼ਾਮਲ ਹੈ। ਕੁੜੀ ਨੇ ਕਿਹਾ ਕਿ ਮੁੰਡਾ ਅੰਮ੍ਰਿਤਸਰ ਦਾ ਹੈ ਤੇ ਉਹ ਖੁਦ ਯੂਪੀ ਦੀ ਰਹਿਣ ਵਾਲੀ ਹੈ। ਮੁੰਡਾ ਉਸ ਨੂੰ ਮਿਲਣ ਲਈ ਲਖਨਊ ਆਉਂਦਾ ਸੀ ਤੇ ਉਹ ਵੀ ਅੰਮ੍ਰਿਤਸਰ ਆਉਂਦੀ ਰਹੀ ਹੈ ਤੇ ਹੁਣ ਜਦੋਂ ਇਸ ਦੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਤਾਂ ਹੁਣ ਇਹ ਵਿਆਹ ਕਰਾਉਣ ਤੋਂ ਪਾਸਾ ਵੱਟ ਗਈ। ਅੰਮ੍ਰਿਤਸਰ ਥਾਣੇ ਪਹੁੰਚੀ ਕੁੜੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਕੋਲ ਵੀਡੀਓ ਤੇ ਰਿਕਾਰਡਿੰਗਸ ਵੀ ਹਨ। ਉਸ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਗਰਭਵਤੀ ਵੀ ਹੋਈ ਸੀ।
ਉਸ ਨੇ ਕਿਹਾ ਕਿ 8 ਜਨਵਰੀ ਨੂੰ ਮੇਰਾ ਮੁੰਡੇ ਨਾਲ ਵਿਆਹ ਹੋਣਾ ਤੈਅ ਹੋਇਆ ਹੈ। ਉਸ ਨੇ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਜਸ ਤਰੀਕ ਨੂੰ ਮੇਰਾ ਵਿਆਹ ਹੋਣਾ ਤੈਅ ਹੋਇਆ ਹੈ, ਉਸੇ ਤਰੀਕ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਮੇਰੇ ਮਾਪਿਆਂ ਦਾ 15 ਤੋਂ 20 ਲੱਖ ਰੁਪਏ ਵਿਆਹ ਦੀਆਂ ਤਿਆਰੀਆਂ ‘ਤੇ ਲੱਗ ਚੁੱਕਾ ਹੈ, ਮੇਰੇ ਪਿਤਾ ਦਿਲ ਦੇ ਮੌਜੂਦ ਹਨ। ਇਸੇ ਨੂੰ ਲੈ ਕੇ ਕੁੜੀ ਵੱਲੋਂ ਥਾਣੇ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ।
ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਦੇ ਬਿਆਨਾਂ ‘ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਮੁੰਡੇ ਵਾਲਿਆਂ ਨੂੰ ਵੀ ਜਾਂਚ ਪੜਤਾਲ ਲਈ ਥਾਣੇ ਬੁਲਾਇਆ ਹੈ। ਕੁੜੀ ਦਾ ਕਹਿਣਾ ਹੈ ਕਿ ਮੁੰਡੇ ਦੀ ਯੂਐੱਸਏ ਦੀ ਫਾਈਲ ਲੱਗੀ ਹੋਈ ਹੈ ਅਤੇ ਹੁਣ ਉਹ ਵਿਆਹ ਕਰਵਾਉਣ ਤੋਂ ਭਜ ਰਿਹਾ ਹੈ।
ਕੁੜੀ ਨੇ ਦੱਸਿਆ ਕਿ ਉਸ ਦੀ ਮੰਗਣੀ 12 ਜੂਨ ਨੂੰ ਅੰਮ੍ਰਿਤਸਰ ਦੇ ਸ਼ਿਰਾਜ਼ ਹੋਟਲ ਵਿਚ ਅਜਵਿੰਦਰ ਸਿੰਘ ਸੰਧੂ ਨਿਵਾਸੀ ਕੋਟ ਖਾਲਸਾ ਨਾਲ ਹੋਈ ਸੀ। ਇਹ ਸਾਡੀ ਅਰੇਂਜ ਮੈਰਿਜ ਸੀ। ਲਖਨਊ ਤੱਕ ਪਹਿਲਾਂ ਉਹ ਮੈਨੂੰ ਮਿਲਣ ਆਉਂਦਾ ਰਿਹਾ ਮੈਂ ਵੀ ਅੰਮ੍ਰਿਤਸਰ ਉਸ ਨੂੰ ਮਿਲਣ ਆਉਂਦੀ ਰਹੀ। ਉਸ ਨੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਤੇ ਹੁਣ ਵਿਆਹ ਕਰਾਉਣ ਤੋਂ ਭਜ ਰਿਹਾ ਹੈ। ਮੇਰਾ 8 ਜਨਵਰੀ ਨੂੰ ਵਿਆਹ ਹੋਣਾ ਸੀ, ਮੈਂ ਚਾਹੁੰਦੀ ਹਾਂ ਕਿ ਉਸੇ ਦਿਨ ਮੇਰਾ ਵਿਆਹ ਹੋਵੇ।
ਇਹ ਵੀ ਪੜ੍ਹੋ : ਠੰਢ ਕਰਕੇ ਚੰਡੀਗੜ੍ਹ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, ਇਨ੍ਹਾਂ ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ
ਕੁੜੀ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੁੰਡੇ ਦਾ ਪਰਿਵਾਰ ਵੀ ਵਿਆਹ ਨਹੀਂ ਕਰਾਉਣਾ ਚਾਹੁੰਦਾ ਤੇ ਉਨ੍ਹਾਂ ਨੇ ਹੀ ਮੁੰਡੇ ਨੂੰ ਫਰਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਮੁੰਡਾ ਕਿੱਥੇ ਹੈ। ਪੁਲਿਸ ਨੇ ਮੁੰਡੇ ਵਾਲਿਆਂ ਨੂੰ ਮੁੰਡਾ ਪੇਸ਼ ਕਰਨ ਲਈ ਕਿਹਾ ਹੈ। ਜੇਕਰ ਉਹ ਮੁੰਡਾ ਪੇਸ਼ ਨਹੀਂ ਕਰਦੇ ਤਾਂ ਉਨ੍ਹਾਂ ‘ਤੇ ਪਰਚਾ ਦਰਜ ਕੀਤਾ ਜਾਵੇਗਾ। ਉਸ ਨੇ ਇਲਜ਼ਾਮ ਲਾਇਆ ਤਾਂ ਮੁੰਡੇ ਨੇ ਮੈਨੂੰ ਯੂਜ਼ ਕਰਕੇ ਮੇਰੇ ਨਾਲ ਧੋਖਾ ਕੀਤਾ ਹੈ।
ਉਸ ਨੇ ਦੱਸਿਆ ਕਿ ਮੁੰਡੇ ਨਾਲ ਉਸ ਦੀ ਗੱਲਬਾਤ ਹੁੰਦੀ ਸੀ ਤੇ ਮੁੰਡਾ ਦਸੰਬਰ ਤੱਕ ਦਾ ਟਾਈਮ ਮੰਗਦਾ ਸੀ ਕਿ ਮੈਨੂੰ ਆਪਣੇ ਪੈਰਾਂ ‘ਤੇ ਸਟੈਂਡ ਹੋ ਲੈਣ ਦੇ ਤੇ ਮੈਂ ਤੇਰੇ ਨਾਲ ਖੜ੍ਹਾਂਗਾ। ਕੁੜੀ ਨੇ ਕਿਹਾ ਮੇਰੇ ਕੋਲ ਹਰ ਚੀਜ਼ ਦੇ ਪਰੂਫ ਹਨ।
ਵੀਡੀਓ ਲਈ ਕਲਿੱਕ ਕਰੋ -: