ਥਾਣਾ ਸਰਹਿੰਦ ਪੁਲਿਸ ਨੇ 24 ਘੰਟਿਆਂ ਦੇ ਅੰਦਰ ਕਤਲ ਕਰਕੇ ਕੇ ਖੂਹੀ ਵਿਚ ਸੁੱਟੀ ਲਾਸ਼ ਦੀ ਗੁੱਥੀ ਸੁਲਝਾ ਲਈ। ਪੁਲਿਸ ਨੇ ਵਾਰਦਾਤ ‘ਚ ਸ਼ਾਮਿਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਾਂ ਦਾ ਦੁੱਧ ਡੁੱਲਣ ਕਰਕੇ ਠੇਕੇਦਾਰ ਨੇ ਦੋਸ਼ੀ ਨੂੰ ਥੱਪੜ ਮਾਰਿਆ ਸੀ, ਜਿਸ ਕਰਕੇ ਗੁੱਸੇ ‘ਚ ਉਸ ਨੇ ਗੌਤਮ ਕੁਮਾਰ ਦਾ ਕਤਲ ਕਰ ਦਿੱਤਾ। ਕਤਲ ਕਰਨ ਮਗਰੋਂ ਉਸ ਨੇ ਲਾਸ਼ ਖੂਹੀ ‘ਚ ਸੁੱਟ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਕੀਤਾ ਹਾਸਲ
ਇਸ ਸਬੰਧੀ DSP ਫਤਿਹਗੜ੍ਹ ਸਾਹਿਬ ਹਰਤੇਸ਼ ਕੌਸਿਕ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੌਤਮ ਕੁਮਾਰ ਨਾਂ ਦੇ ਠੇਕੇਦਾਰ ਦੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤ ਮਿਲੀ ਸੀ, ਇਸ ਸ਼ਿਕਾਇਤ ਵਿਚ ਗਗਨ ਕੁਮਾਰ ਬਾਂਸਲ ਮਾਲਕ JMK ਇੰਡਸਟਰੀ ਪਿੰਡ ਵਜ਼ੀਰਾਬਾਦ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਇੱਕ ਗੁਦਾਮ ਹੈ ਜਿਸ ਵਿੱਚ ਮੱਝਾਂ ਤੇ ਗਾਵਾਂ ਰੱਖੀਆ ਹੋਈਆ ਹਨ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲਈ ਰਣਜੀਤ ਕੁਮਾਰ ਵਾਸੀ ਬਿਹਾਰ ਨੌਕਰ ਵਜੋਂ ਕੰਮ ਕਰਦਾ ਸੀ।

ਕੰਪਨੀ ਦਾ ਠੇਕੇਦਾਰ ਗੌਤਮ ਕੁਮਾਰ ਯਾਦਵ ਵਾਸੀ ਬਿਹਾਰ ਉਮਰ ਕਰੀਬ 35 ਸਾਲ ਰੋਜ਼ਾਨਾ ਪਸ਼ੂਆਂ ਦੀ ਧਾਰ ਕੱਢਾਉਣ ਲਈ ਸਵੇਰੇ-ਸਾਮ ਗੁਦਾਮ ਵਿੱਚ ਜਾਂਦਾ ਸੀ ਪਰ ਬੀਤੀ 1 ਅਗਸਤ ਨੂੰ ਠੇਕੇਦਾਰ ਗੌਤਮ ਸਵੇਰੇ ਕਰੀਬ 6.00 ਵਜੇ ਆਪਣੇ ਮੋਟਰ ਸਾਇਕਲ ‘ਤੇ ਗੁਦਾਮ ਵਿੱਚ ਗਿਆ। ਉਸ ਤੋ ਬਾਅਦ ਠੇਕੇਦਾਰ ਗੌਤਮ ਦਾ ਕੋਈ ਪਤਾ ਨਹੀ ਲੱਗਾ।
ਇਸ ਮਗਰੋਂ ਪੁਲਿਸ ਪਾਰਟੀ ਨੇ ਗੁੰਮਸੁਦਾ ਠੇਕੇਦਾਰ ਗੌਤਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਬੀਤੇ ਦਿਨੀਂ ਗੌਤਮ ਦੀ ਲਾਸ਼ ਦੋ ਹਿੱਸਿਆ ਵਿੱਚ ਕੱਟੀ ਹੋਈ ਪਿੰਡ ਵਜ਼ੀਰਾਬਾਦ ਵਿਖੇ ਗੁਦਾਮ ਦੇ ਨੇੜੇ 50 ਫੁੱਟ ਡੂੰਘੇ ਖੂਹ ਵਿੱਚੋ ਬਰਾਮਦ ਹੋਈ। ਇਸ ਮਾਮਲੇ ਵਿਚ ਪੁਲਿਸ ਨੇ ਕਥਿਤ ਦੋਸ਼ੀ ਰਣਜੀਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਸ਼ੂਆ ਦੀ ਧਾਰ ਕੱਢਦੇ ਸਮੇ ਗਊ ਦਾ ਥੋੜ੍ਹਾ ਦੁੱਧ ਡੁੱਲਣ ਕਰਕੇ ਠੇਕੇਦਾਰ ਗੌਤਮ ਨੇ ਰਣਜੀਤ ਕੁਮਾਰ ਦੇ ਥੱਪੜ ਮਾਰ ਦਿੱਤਾ ਸੀ, ਜਿਸ ਤੋ ਗੁੱਸੇ ਵਿੱਚ ਆ ਕੇ ਰਣਜੀਤ ਕੁਮਾਰ ਨੇ ਠੇਕੇਦਾਰ ਗੌਤਮ ਦੇ ਗਲ ਵਿੱਚ ਪਾਏ ਗਮਛੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਲੈਂਡ ਪੂਲਿੰਗ ਪਾਲਿਸੀ ‘ਤੇ ਹਾਈਕੋਰਟ ਨੇ ਲਾਈ ਰੋਕ, ਸਰਕਾਰ ਦੀਆਂ ਦਲੀਲਾਂ ਨਹੀਂ ਮੰਨੀ ਕੋਰਟ
ਫਿਰ ਉਸ ਨੇ ਲਾਸ਼ ਖਿੱਚ ਕੇ ਨੇੜੇ ਦੇ ਖੂਹ ‘ਤੇ ਲਿਜਾ ਕੇ ਕੁਹਾੜੀ ਨਾਲ ਲੱਕ ਤੋਂ ਵੱਢ ਕੇ ਦੋ ਟੁਕੜੇ ਕਰ ਦਿੱਤੀ ਤੇ ਖੂਹ ਵਿੱਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤੀ। ਤਫਤੀਸ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਦਾ ਮੋਟਰ ਸਾਈਕਲ ਤੇ ਗਲਾ ਘੁੱਟਣ ਲਈ ਵਰਤਿਆ ਮ੍ਰਿਤਕ ਦਾ ਗਮਛਾ, ਵਾਰਦਾਤ ਵੇਲੇ ਮ੍ਰਿਤਕ ਦਾ ਕਤਲ ਕਰਨ ਲਈ ਵਰਤੀ ਕੁਹਾੜੀ ਤੇ ਦੋਸ਼ੀ ਦੇ ਵਾਰਦਾਤ ਸਮੇ ਪਹਿਨੇ ਕੱਪੜੇ ਬਰਾਮਦ ਹੋਏਂ ਸਨ,ਫਿਲਹਾਲ ਦੋਸੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਕਤਲ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























