ਕਪੂਰਥਲਾ ਵਿਚ ਪ੍ਰਾਈਵੇਟ ਸਕੂਲ ਮਾਲਕ ਤੇ ਉਦਯੋਗਪਤੀ ਤੋਂ 4.30 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ। ਣਾ ਸਿਟੀ ਦੀ ਪੁਲਿਸ ਨੇ ਸ਼ਿਕਾਇਤ ‘ਤੇ ਇਕ ਧਾਰਮਿਕ ਸੰਸਥਾ ਦੇ ਸਾਬਕਾ ਪ੍ਰਧਾਨ ਤੇ LIC ਦੇ ਵਿਕਾਸ ਅਧਿਕਾਰੀ ਸਣੇ ਉਸ ਦੀ ਪਤਨੀ, ਬੇਟਾ ਤੇ ਬੇਟੀ ਖਿਲਾਫ ਧੋਖਾਦੇਹੀ ਦੀ FIR ਦਰਜ ਕੀਤੀ ਹੈ। ਮੁੱਖ ਸਾਜਿਸ਼ ਕਰਤਾ LIC ਅਧਿਕਾਰੀ ਦੀ ਪਤਨੀ, ਪੁੱਤਰ-ਧੀ ਕੈਨੇਡਾ ਵਿਚ ਹਨ ਜਦੋਂ ਕਿ ਉਹ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਹੈ ਜਿਸ ਦੀ ਗ੍ਰਿਫਤਾਰੀ ਜਲਦ ਹੋਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਮੁਤਾਬਕ ਵਿਕਰਮ ਆਨੰਦ ਵਾਸੀ ਮਾਲ ਰੋਡ ਪ੍ਰਾਈਵੇਟ ਸਕੂਲ ਚਲਾਉਂਦੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਕੇਸ਼ ਆਨੰਦ ਨੇ ਆਪਣੀ ਪਤਨੀ ਰੰਜੂਬਾਲਾ ਆਨੰਦ ਨਾਲ ਮਿਲ ਕੇ ਵੱਖ-ਵੱਖ ਬੈਂਕਾਂ ਦੇ 4 ਖਾਰਿਆਂ ਵਿਚੋਂ 3.81 ਕਰੋੜ ਰੁਪਏ ਦੀ ਰਕਮ ਧੋਖੇ ਨਾਲ ਕਢਵਾ ਕੇ ਠੱਗੀ ਕੀਤੀ ਹੈ। ਇਸ ਵਿਚੋਂ ਮੁਕੇਸ਼ ਆਨੰਦ ਨੇ ਲਗਭਗ 81 ਲੱਖ ਰੁਪਏ ਦੀ ਰਕਮ ਵਾਪਸ ਵੀ ਕਰ ਦਿੱਤੀ ਹੈ ਜਦੋਂ ਕਿ 3 ਕਰੋੜ 29 ਹਜ਼ਾਰ ਰੁਪਏ ਦੀ ਰਕਮ ਅਜੇ ਬਕਾਇਆ ਹੈ।
ਮੁਕੇਸ਼ ਆਨੰਦ LIC ਵਿਚ ਡੀਓ ਹਨ। ਉਨ੍ਹਾਂ ਨੇ ਮੁਕੇਸ਼ ਆਨੰਦ ਨੂੰ LIC ਦੇ ਨਾਂ ਆਪਣੀਆਂ ਪਾਲਿਸੀਆਂ ਦੀਆਂ ਕਿਸ਼ਤਾਂ ਦੇਣ ਲਈ ਚੈੱਕ ਦਿੱਤੇ ਸਨ ਪਰ ਮੁਕੇਸ਼ ਆਨੰਦ ਨੇ 1 ਕਰੋੜ 29 ਲੱਖ, 72 ਹਜ਼ਾਰ 527 ਰੁਪਏ ਦੀ ਰਕਮ ਪਾਲਿਸੀ ਦੀ ਕਿਸ਼ਤ ਦੇਣ ਦੀ ਬਜਾਏ ਆਪਣੀ ਪਤਨੀ ਰੰਜੂ ਬਾਲਾ ਆਨੰਦ, ਬੇਟੇ ਸ਼ਾਰੇਤੀ ਆਨੰਦ ਤੇ ਬੇਟੀ ਮਹਿਕ ਆਨੰਦ ਤੇ ਆਪਣੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਨਾਂ ‘ਤੇ ਚੱਲ ਰਹੀਆਂ ਪਾਲਿਸੀਆਂ ਵਿਚ ਜਮ੍ਹਾ ਕਰਵਾ ਕੇ ਹੇਰਾਫੇਰੀ ਕੀਤੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪ੍ਰਵਾਸੀ ਦੇ ਜੇਬ ‘ਚੋਂ ਮਿਲਿਆ ਨਸ਼ੀਲਾ ਪਦਾਰਥ, ਸੇਵਾਦਾਰਾਂ ਨੇ ਰੋਕਿਆ
ਮੁਕੇਸ਼ ਆਨੰਦ ਕਪੂਰਥਲਾ ਦੀ ਇਕ ਇਤਿਹਾਸਕ ਧਾਰਮਿਕ ਸੰਸਥਾ ਦੇ ਸਾਬਕਾ ਪ੍ਰਧਾਨ ਵੀ ਹਨ। ਉਨ੍ਹਾਂ ਦੀ ਪ੍ਰਧਾਨਗੀ ਕਾਰਜਕਾਲ ਦੌਰਾਨ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ। SSP ਕਪੂਰਥਲਾ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਡੀਐੱਸਪੀ ਸਤਨਾਮ ਸਿੰਘ ਨੂੰ ਸੌਂਪੀ ਜਿਨ੍ਹਾਂ ਨੇ ਦੋਸ਼ ਸਹੀ ਪਾਏ ਤੇ FIR ਰਜਿਸਟਰ ਕਰਨ ਦੀ ਸਹਿਮਤੀ ਦਿੱਤੀ। ਇਸ ਦੇ ਬਾਅਦ ਸਿਟੀ ਕਪੂਰਥਲਾ ਵਿਚ ਮੁਕੇਸ਼ ਆਨੰਦ, ਉਨ੍ਹਾਂ ਦੀ ਪਤਨੀ ਰੰਜੂਬਾਲਾ, ਬੇਟੇ ਸ਼ਾਰੇਤੀ ਆਨੰਦ ਤੇ ਬੇਟੀ ਮਹਿਕ ਆਨੰਦ ਖਿਲਾਫ FIR ਦਰਜ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: