ਰਾਜਪੁਰਾ-ਭੋਗਲਾ ਰੋਡ ‘ਤੇ ਰੇਮਲ ਦਾਸ ਰਾਮ ਲਾਲ ਦੇ ਕਬਾੜ ਨਾਲ ਭਰੇ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਤੱਕ ਉਚੀਆਂ ਉਠੀਆਂ। ਅੱਗ ਨੂੰ ਬੁਜਾਉਣ ਲਈ ਰਾਤ ਤੋਂ ਸਵੇਰ ਤੱਕ ਦਰਜਨਾਂ ਗੱਡੀਆਂ ਲੱਗੀਆਂ ਰਹੀਆਂ। ਦਿਨ ਚੜ੍ਹਦੇ ਤੱਕ ਵੀ ਅੱਗ ‘ਤੇ ਕਾਬੂ ਥੋੜਾ ਪਾ ਲਿਆ ਪਰ ਪੂਰੀ ਤਰ੍ਹਾਂ ਨਹੀਂ ਬੁਝੀ ਹੈ।

ਇਸ ਦੀ ਜਾਣਕਾਰੀ ਦਿੰਦਿਆਂ ਰੁਪਿੰਦਰ ਸਿੰਘ ਰੂਬੀ ਫਾਇਰ ਅਫਸਰ ਰਾਜਪੁਰਾ ਨੇ ਦੱਸਿਆ ਕਿ ਰਾਤ ਲਗਭਗ 9 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਸੀ ਕਿ ਕਬਾੜ ਦੇ ਗੋਦਾਮ ਵਿੱਚ ਅੱਗ ਲੱਗ ਗਈ ਸੀ ਅਤੇ ਅਸੀਂ ਰਾਤ ਦੇ ਹੀ ਅੱਗ ‘ਤੇ ਕਾਬੂ ਪਾਉਣ ਵਿਚ ਲੱਗੇ ਹੋਏ ਹਾਂ। ਰਾਜਪੁਰਾ ਪਟਿਆਲਾ ਜੀਰਕਪੁਰ ਅਤੇ ਰਾਜਪੁਰਾ ਦੇ ਆਸ-ਪਾਸ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਕਾਫੀ ਹੱਦ ਤੱਕ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਵੀ ਅੱਗ ਲੱਗੀ ਹੋਈ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ, ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ ਪਰ ਜਿਹੜਾ ਕਬਾੜ ਪਿਆ ਸੀ, ਉਹ ਉਹ ਸੜ ਕੇ ਸੁਆਹ ਹੋ ਗਿਆ ਹੈ।
ਇਹ ਵੀ ਪੜ੍ਹੋ : MP ਅੰ.ਮ੍ਰਿ.ਤ.ਪਾਲ ਸਿੰਘ ਨੇ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ, NSA ਖਿਲਾਫ ਦਾਖਲ ਕੀਤੀ ਪਟੀਸ਼ਨ
ਭਾਵੇਂ ਅੱਗ ਦੇ ਉੱਪਰ ਫਾਇਰ ਵੇਟ ਵੱਲੋਂ ਕਾਬੂ ਪਾ ਲਿਆ ਜਾਵੇਗਾ ਪਰ ਸਭ ਤੋਂ ਵੱਡੀ ਗਲਤੀ ਇਹਨਾਂ ਗੋਦਾਮ ਮਾਲਕਾਂ ਦੀ ਹੈ, ਜਿਨ੍ਹਾਂ ਨੇ ਕਿਸੇ ਵੀ ਫਾਇਰ ਬ੍ਰਿਗੇਡ ਦਾ ਸਿਸਟਮ ਨਹੀਂ ਲਗਾਇਆ ਹੋਇਆ ਸੀ। ਗਨੀਮਤ ਇਹ ਰਹੀ ਕਿ ਬਹੁਤੀ ਅੱਗ ਨਹੀਂ ਫੈਲੀ ਪਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਗੋਦਾਮਾਂ ਵਿੱਚ ਫਾਇਰ ਬ੍ਰਿਗੇਡ ਦੇ ਸਿਸਟਮ ਲਗਾਏ ਜਾਣ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
























