ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਆਮ ਵਾਂਗ ਹੋ ਰਿਹਾ ਹੈ। 3 ਤੋਂ 10 ਦਸੰਬਰ ਦਰਮਿਆਨ ਇੰਡੀਗੋ ਏਅਰਲਾਈਨਸ ਦੀ ਲਗਾਤਾਰ ਰੱਦ ਹੋਈ ਉਡਾਣਾਂ ਤੋਂ ਪ੍ਰੇਸ਼ਾਨ ਹੋਏ ਹਜਾਰਾਂ ਯਾਤਰੀਆਂ ਲਈ ਰਾਹਤ ਦ ਖਬਰ ਹੈ। ਏਅਰਪੋਰਟ ਪ੍ਰਸ਼ਾਸਨ ਨੇ ਦੱਸਿਆ ਹੈ ਕਿ 14 ਤੋਂ 15 ਦਸੰਬਰ ਤੱਕ ਉਡਾਣ ਸੰਚਾਲਨ ਪੂਰੀ ਤਰ੍ਹਾਂ ਆਮ ਹੋ ਜਾਏਗਾ।
ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਮੁਤਾਬਕ 3 ਤੋਂ 10 ਦਸੰਬਰ ਦਰਮਿਆਨ 196 ਨਿਰਧਾਰਤ ਇੰਡੀਗੋ ਉਡਾਣਾਂ ਵਿੱਚੋਂ ਸਿਰਫ਼ 106 ਉਡਾਣਾਂ ਹੀ ਸੰਚਾਲਿਤ ਹੋ ਸਕੀਆਂ, ਜਦਕਿ 90 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਨ੍ਹਾਂ ਰੱਦ ਉਡਾਣਾਂ ਕਾਰਨ 4,500 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ।

ਯਾਤਰੀਆਂ ਦ ਮਦਦ ਲਈ ਏਅਰਪੋਰਟ ਪ੍ਰਸ਼ਾਸਨ ਨੇ ਵੱਡੇ ਪੱਧਰ ‘ਤੇ ਇੰਤਜਾਮ ਕੀਤੇ। 247 ਯਾਤਰੀਆਂ ਨੂੰ ਤੁਰੰਤ ਰਿਫੰਡ ਪ੍ਰਦਾਨ ਕੀਤਾ ਗਿਆ, 200 ਤੋਂ ਵੱਧ ਯਾਤਰੀਆਂ ਲਈ ਹੋਟਲ ਵਿਚ ਰੁਕਣ ਦ ਵਿਵਸਥਾ ਕੀਤੀ ਗਈ ਅਤੇ 78 ਤੋਂ ਵੱਧ ਟੈਕਸੀ ਕੈਬਸ ਉਪਲਬਧ ਕਰਾਈਆਂ ਗਈਆਂ, ਤਾਂਕਿ ਉਹ ਆਪਣੀ ਮੰਜਿਲ ਤੱਕ ਪਹੁੰਚ ਸਕਣ।
ਇਹ ਵੀ ਪੜ੍ਹੋ : ਚਾਂਦੀ ਦੀ ਚੈਨੀ ਪਿੱਛੇ 15 ਸਾਲਾਂ ਮੁੰਡੇ ਦਾ ਕਤਲ, ਗੁਆਂਢ ਦੇ ਨੌਜਵਾਨਾਂ ਨੇ ਉਤਾਰਿਆ ਮੌਤ ਦੇ ਘਾਟ
ਏਅਰਪੋਰਟ ‘ਤੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਸਹੂਲਤ ਲਈ ਵਾਧੂ ਸੁਰੱਖਿਆ ਅਤ ਸਹਾਇਤਾ ਸਟਾਫ ਤਾਇਨਾਤ ਕੀਤਾ ਗਿਆ। ਪਾਣੀ, ਭੋਜਨ ਅਤੇ ਬੈਠਣ ਦੀ ਸਹੂਲਤ ਨੂੰ ਵੀ ਮਜਬੂਤ ਕੀਤਾ ਗਿਆ। ਖਾਸ ਗੱਲ ਇਹ ਰਹੀ ਕਿ ਯਾਤਰੀਆਂ ਦੀ ਲੋੜ ਦੇਖਦੇ ਹੋਏ ਏਅਰਪੋਰਟ ਦੇ ਅੰਦਰ ਹੀ ਟ੍ਰੇਨ ਰਿਜਰਵੇਸ਼ਨ ਕਾਊਂਟਰ ਵੀ ਸ਼ੁਰੂ ਕੀਤਾ ਗਿਆ, ਤਾਂਕਿ ਉਡਾਣ ਰੱਦ ਹੋਣ ‘ਤੇ ਯਾਤਰੀਆਂ ਨੂੰ ਤੁਰੰਤ ਦੂਜਾ ਆਪਸ਼ਨ ਮਿਲ ਸਕੇ।
ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੰਡੀਗੋ ਦੇ ਉਡਾਣ ਕੋਟੇ ਵਿੱਚ ਕਟੌਤੀ ਕਰਨ ਨਾਲ ਵੀ ਸੰਚਾਲਨ ਪ੍ਰਭਾਵਿਤ ਹੋਇਆ, ਪਰ ਹੁਣ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡਾ 14 ਤੋਂ 15 ਦਸੰਬਰ ਦੇ ਵਿਚਕਾਰ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























