ਸਾਬਕਾ IG ਅਮਰ ਚਾਹਲ ਨਾਲ ਹੋਈ ਠੱਗੀ ਦੇ ਮਾਮਲੇ ਵਿਚ ਪਟਿਆਲਾ ਵੱਲੋਂ ਸਾਈਬਰ ਕ੍ਰਾਈਮ ਨੇ 6 ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਕੋਰਟ ਨੇ 2 ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ, ਜਦਕਿ ਚਾਰ ਮੁਲਜ਼ਮਾਂ ਨੂੰ ਮੁੜ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਇੱਕ ਮੁਲਜ਼ਮ ਨੂੰ ਬੀਮਾਰੀ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਸਾਬਕਾ IG ਅਮਰ ਸਿੰਘ ਚਾਹਲ ਦੇ ਨਾਲ ਵੱਜੀ ਆਨਲਾਈਨ ਠੱਗੀ ਦੇ ਵਿੱਚ ਜਿੱਥੇ ਇਨਸਾਫ ਲੈਣ ਦੇ ਲਈ ਸਾਬਕਾ ਆਈਜੀ ਅਮਰ ਸਿੰਘ ਚਾਹਲ ਵੱਲੋਂ ਖੁਦ ਨੂੰ ਗੋਲੀ ਮਾਰੀ ਗਈ ਸੀ। ਦੱਸਿਆ ਜਾ ਰਿਹਾ ਕਿ ਸਾਬਕਾ IG ਨਾਲ 8 ਕਰੋੜ ਰੁਪਏ ਤੋਂ ਵੱਧ ਦੀ ਆਨਲਾਈਨ ਠੱਗੀ ਮਾਰੀ ਗਈ ਸੀ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਹਰਕਤ ਦੇ ਵਿੱਚ ਆਉਂਦਿਆਂ ਹੀ ਇਸ ਮਾਮਲੇ ਦੇ ਵਿੱਚ ਸੰਜੀਦਗੀ ਵਰਤਦੇ ਹੋਏ ਵੱਖ-ਵੱਖ ਐਂਗਲਾਂ ਤੋਂ ਦੋਸ਼ੀਆਂ ਤੱਕ ਪਹੁੰਚਣ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 2 ਮੰਤਰੀਆਂ ਦੇ ਬਦਲੇ ਗਏ ਵਿਭਾਗ!
ਬੀਤੇ ਦਿਨ ਹੀ ਪਟਿਆਲਾ ਦੇ ਸਾਈਬਰ ਕ੍ਰਾਈਮ ਵੱਲੋਂ ਮਹਾਰਾਸ਼ਟਰ ਤੋਂ ਕੁਝ ਦੋਸ਼ੀਆਂ ਨੂੰ ਕਾਬੂ ਕਰਕੇ ਪਟਿਆਲਾ ਵਿਚ ਲਿਆਂਦਾ ਗਿਆ ਸੀ ਅਤੇ ਮਾਣਯੋਗ ਕੋਰਟ ਵੱਲੋਂ ਇਹਨਾਂ ਦਾ ਚਾਰ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਅਤੇ ਅੱਜ ਚਾਰ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਇਹਨਾਂ ਸੱਤ ਦੋਸ਼ੀਆਂ ਦੇ ਵਿੱਚੋਂ ਸਾਈਬਰ ਕ੍ਰਾਈਮ ਵੱਲੋਂ ਛੇ ਆਰੋਪੀਆਂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਦਕਿ ਇੱਕ ਆਰੋਪੀ ਆਪਣੀ ਬਿਮਾਰੀ ਦੇ ਚਲਦਿਆਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਹਨਾਂ ਛੇ ਵਿੱਚੋਂ 2 ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਅਤੇ ਚਾਰ ਦੋਸ਼ੀਆਂ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ। ਇਸ ਰਿਮਾਂਡ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























