girl drinking mothers milk death: ਚੰਡੀਗੜ੍ਹ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ 16 ਦਿਨ ਦੀ ਬੱਚੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਇੱਥੋ ਦੇ ਮਨੀਮਾਜਰਾ ਦੇ ਸ਼ਾਸ਼ਤਰੀ ਨਗਰ ‘ਚ ਰਹਿਣ ਵਾਲੇ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬੱਚੀ ਦੁੱਧ ਪੀਣ ਤੋਂ ਪਹਿਲਾਂ ਠੀਕ ਸੀ ਪਰ ਜਦੋਂ ਬੱਚੀ ਨੂੰ ਮਾਂ ਨੇ ਦੁੱਧ ਪਿਲਾ ਕੇ ਬੈੱਡ ਦੇ ਲਿਟਾ ਦਿੱਤਾ। ਇਸ ਤੋਂ ਬਾਅਦ ਬੱਚੀ ਨਹੀਂ ਕੀ ਹੋਇਆ, ਇਸ ਬਾਰੇ ਕੁਝ ਨਹੀਂ ਪਤਾ ਲੱਗਿਆ। ਬੱਚਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਸ ਨੇ ਅੱਖਾਂ ਨਾ ਖੋਲੀਆਂ ਤਾਂ ਤਰੁੰਤ ਸੈਕਟਰ-16 ਸਥਿਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਆਈ.ਈ.ਟੀ ਪਾਰਕ ਥਾਣੇ ਦੇ ਐੱਸ.ਐੱਚ.ਓ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦੀ ਅਸਲੀ ਵਜ੍ਹਾਂ ਕੀ ਹੈ ਫਿਲਹਾਲ ਜਾਂਚ ਜਾਰੀ ਹੈ।
ਇਸ ਸਬੰਧੀ ਡਾਕਟਰਾਂ ਨੇ ਦਿੱਤੀ ਇਹ ਸਲਾਹ: ਦੂਜੇ ਪਾਸੇ ਬਸੰਲ ਚੰਡੀਗੜ੍ਹ ਸਿਹਤ ਵਿਭਾਗ ਦੇ ਡਾਕਟਰ ਜੇ.ਪੀ ਬੰਸਲ ਦਾ ਕਹਿਣਾ ਹੈ ਕਿ ਡਿਲੀਵਰੀ ਤੋਂ ਬਾਅਦ ਹਰ ਮਾਤਾ-ਪਿਤਾ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਥੋੜ੍ਹੀ ਦੇਰ ਮਾਂ ਆਪਣੇ ਮੋਢੇ ਨਾਲ ਲਾ ਕੇ ਪਿੱਠ ‘ਤੇ ਥੋੜ੍ਹਾ ਸਮਾਂ ਹੱਥ ਫੇਰੇ। ਇਸ ਨਾਲ ਬੱਚੇ ਨੂੰ ਦੁੱਧ ਜਲਦੀ ਹਜ਼ਮ ਹੁੰਦਾ ਹੈ। ਇਸ ਤੋਂ ਬਾਅਦ ਹੀ ਬੱਚੇ ਨੂੰ ਲਿਟਾਇਆ ਜਾਵੇ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਬੱਚੇ ਦੀ ਮਾਂ ਦੁਆਰਾ ਦਿੱਤੀ ਗਈ ਫੀਡ ਉਸ ਦੀ ਸਾਹ ਵਾਲੀ ਨਲੀ ‘ਚ ਚਲੀ ਜਾਂਦੀ ਹੈ ਅਤੇ ਇਸ ਤੋਂ ਰੈਸਿਪਰੇਟਰੀ ਸਿਸਟਮ ਫੇਲ ਹੋ ਜਾਂਦਾ ਹੈ।