ਪੰਜਾਬ ਦੇ ਤਰਨਤਾਰਨ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕੁੜੀ ਆਪਣੀ ਸਹੇਲੀ ਨਾਲ ਭੱਜ ਗਈ। ਭੱਜਣ ਵਾਲੀ ਕੁੜੀ ਦਾ ਕੁਝ ਦਿਨਾਂ ਵਿਚ ਵਿਆਹ ਸੀ, ਜਦੋਂ ਜਦੋਂ ਲਾੜੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਰਿਸ਼ਤਾ ਤੋੜ ਦਿੱਤਾ।
ਦੋਵੇਂ ਕੁੜੀਆਂ ਇੱਕੋ ਸਕੂਲ ਵਿੱਚ ਪੜ੍ਹਦੀਆਂ ਸਨ, ਪਰ ਉਨ੍ਹਾਂ ਵਿੱਚ ਸਹੇਲੀਆਂ ਦ ਨਹੀਂ ਸਗੋਂ ਗਰਲਫ੍ਰੈਂਡ-ਬੁਆਏਫ੍ਰੈਂਡ ਦਾ ਰਿਸ਼ਤਾ ਬਣ ਗਿਆ ਸੀ। ਇਸ ਬਾਰੇ ਪਰਿਵਾਰ ਨੂੰ ਦੋਵਾਂ ਦੇ ਘਰ ਤੋਂ ਭੱਜਣ ਮਗਰੋਂ ਪਤਾ ਲੱਗਾ। ਕੁੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਨੂੰ ਭਜਾਉਣ ਵਾਲੀ ਸਹੇਲੀ ਨੇ ਧਮਕੀ ਦਿੱਤੀ ਸੀ ਕਿ ਮੇਰੀ ਧੀ ਉਸ ਦੀ ਗਰਲਫ੍ਰੈਂਡ ਹੈ। ਮੈਂ ਮੁੰਡਾ ਹਾਂ ਤੇ ਅਸੀਂ ਦੋਵੇਂ ਵਿਆਹ ਕਰਾਂਗੇ। ਹਾਲਾਂਕਿ ਉਨ੍ਹਾਂ ਨੇ ਉਦੋਂ ਇਸ ਨੂੰ ਮਜਾਕ ਸਮਝਿਆ ਸੀ। ਪਰ ਹੁਣ ਪਰਿਵਾਰ ਪਰੇਸ਼ਾਨ ਹੈ।

ਪਰਿਵਾਰ ਨੇ ਕਰਜਾ ਚੁੱਕ ਕੇ ਦਾਜ ਦਾ ਸਮਾਨ ਇਕੱਠਾ ਕੀਤਾ ਸੀ, ਵਿਆਹ ਦੇ ਕਾਰਡ ਵੀ ਵੰਡ ਦਿੱਤੇਸਨ ਪਰ ਹੁਣ ਪੂਰੇ ਸਮਾਜ ਵਿਚ ਬੇਇਜਦੀ ਹੋ ਰਹੀ ਹੈ। ਪੁਲਿਸ ਵੀ ਦੋਵਾਂ ਨੂੰ ਬਾਲਗ ਦੱਸ ਕੇ ਕਾਰਵਾਈਨਹੀਂ ਕਰ ਰਹੀ।
ਪਰਿਵਾਰ ਨੇ ਦੱਸਿਆ ਕਿ ਦੋਵੇਂ ਉਸ ਕੁੜੀ ਦਾ ਪਰਿਵਾਰ ਉਨ੍ਹਾਂ ਦੇ ਘਰ ਦੇ ਨਾਲ ਹੀ ਰਹਿੰਦਾ ਸੀ, ਦੋਵੇਂ ਇਕੱਠੀਆਂ ਪੜ੍ਹਦੀਆਂ ਸਨ, ਇਕੱਠੀਆਂ ਸਕੂਲ ਜਾਂਦੀਆਂ ਤੇ ਘਰ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਵਿਆਹ 14-14 ਜਨਵਰੀ ਨੂੰ ਫਿਕਸ ਹੋ ਗਿਆ ਸੀ। ਪਰ ਉਸ ਤੋਂ ਪਹਿਲਾਂ ਕੁੜੀ ਉਨ੍ਹਾਂ ਦੇ ਮੁੰਡੇ ਨੂੰ ਕਹਿੰਦੀ ਕਿ ਉਸਤਾਦ ਮੈਂ ਇਹ ਵਿਆਹ ਨਹੀਂ ਹੋਣ ਦੇਣਾ। ਤੇ ਫਿਰ 24 ਦਸੰਬਰ ਨੂੰ ਕੁੜੀ ਰੋਟੀ ਖਾ ਰਹੀ ਸੀ ਕਿ ਉਸੇ ਕੁੜੀ ਨੂੰ ਮਿਲਣ ਦੀ ਗੱਲ ਕਹਿ ਕੇ ਗਈ ਤੇ ਫਿਰ ਵਾਪਸ ਨਹੀਂ ਪਰਤੀ।
ਇਹ ਵੀ ਪੜ੍ਹੋ : CM ਮਾਨ ਦਾ ਨੌਜਵਾਨਾਂ ਨੂੰ ਤੋਹਫਾ, ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਉਨ੍ਹਾਂ ਕਿਹਾ ਕਿ ਉਸ ਨੇ ਘਰ ਵਿਚੋਂ 30 ਹਜਾਰ ਰੁਪਏ ਵੀ ਲਏ ਸਨ। ਪਰ ਸਾਨੂੰ ਇੰਨਾ ਨਹੀਂ ਪਤਾ ਸੀ ਕਿ ਇਹ ਦੋਵੇਂ ਅਜਿਹਾ ਕਰਨਗੀਆਂ। ਅਸੀਂ ਕਿਹਾ ਕੁੜੀ ਹੀ ਹੈ ਦੋਵੇਂ ਸਹੇਲੀਆਂ ਹਨ, ਇਸ ਲਈ ਕਦੇ ਸ਼ੱਕ ਨਹੀਂ ਹੋਇਆ। ਕੁੜੀ ਦੀ ਮਾਂ ਨੇ ਕਿਹਾ ਕਿ ਉਹ ਘਰ ਵਾਪਸ ਆ ਜਾਵੇ ਅਸੀਂ ਉਸ ਨੂੰ ਮਾਫ ਕਰ ਦਿਆਂਗੇ। ਦੂਜੀ ਕੁੜੀ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ।
ਤਰਨਤਾਰਨ ਦੇ ਡੀਐਸਪੀ ਸੁਖਬੀਰ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਘਰੋਂ ਭੱਜੀਆਂ ਦੋਵੇਂ ਕੁੜੀਆਂ ਬਾਲਗ ਹਨ। ਹਾਲਾਂਕਿ, ਕਾਰਵਾਈ ਲਈ ਕਾਨੂੰਨੀ ਸਲਾਹ ਲਈ ਜਾ ਰਹੀ ਹੈ। ਮਾਮਲੇ ਦੀ ਜਾਂਚ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ, ਜੋ ਵੀ ਕਾਨੂੰਨੀ ਤੌਰ ‘ਤੇ ਸਹੀ ਹੈ, ਪੁਲਿਸ ਉਸੇ ਤਰ੍ਹਾਂ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























