ਪੰਜਾਬ ਸਰਕਾਰ ਨੇ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇ ਕੇ, ਵੇਰਕਾ ਪਲਾਂਟਾਂ ਦਾ ਵਿਸਥਾਰ ਕਰਕੇ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਮਿਲਕਫੈੱਡ ਨੂੰ ਹੋਰ ਮਜ਼ਬੂਤ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨਾਲ ਜੋੜਨ ਲਈ ਵਿਸ਼ੇਸ਼ ਤੌਰ ‘ਤੇ ਮਿਲਕਫੈੱਡ ਨੂੰ ਵੱਡੇ ਪ੍ਰਾਜੈਕਟ ਦਿੱਤੇ ਹਨ ਤਾਂ ਜੋ ਦੁੱਧ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ।
ਦੁੱਧ ਉਤਪਾਦਕਾਂ ਦੀ ਮਦਦ ਲਈ ਮੁੱਖ ਮੰਤਰੀ ਨੇ 1 ਅਪਰੈਲ ਤੋਂ 31 ਅਕਤੂਬਰ ਤੱਕ ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਅਤੇ ਦੁੱਧ 840 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ। ਸੂਬੇ ਵਿੱਚ 6,000 ਤੋਂ ਵੱਧ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਵਿੱਚ 5 ਲੱਖ ਦੁੱਧ ਉਤਪਾਦਕ ਰਜਿਸਟਰਡ ਹਨ।
ਮੁੱਖ ਮੰਤਰੀ ਨੇ ਲੁਧਿਆਣਾ ਦੀ ਵੇਰਕਾ ਡੇਅਰੀ ਵਿਖੇ ਨਵਾਂ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ, ਜਿਸ ਦੀ ਰੋਜ਼ਾਨਾ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ 9 ਲੱਖ ਲੀਟਰ ਹੈ ਅਤੇ ਇਹ ਪਲਾਂਟ 10 ਮੀਟ੍ਰਿਕ ਟਨ ਮੱਖਣ ਨੂੰ ਸੰਭਾਲਣ ਦੀ ਸਮਰੱਥਾ ਵੀ ਰੱਖਦਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਵਿੱਚ ਵੇਰਕਾ ਡੇਅਰੀ ਪਲਾਂਟ ਨੂੰ ਵੀ ਲੋਕਾਂ ਨੂੰ ਸਮਰਪਿਤ ਕੀਤਾ, ਜੋ ਇੱਕ ਦਿਨ ਵਿੱਚ ਇੱਕ ਲੱਖ ਲੀਟਰ ਦੁੱਧ ਨੂੰ ਪ੍ਰੋਸੈਸ ਕਰਨ ਅਤੇ ਪੈਕ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਤੋਂ ਇਲਾਵਾ ਦੁੱਧ ਉਤਪਾਦਾਂ ਦੀਆਂ ਇਕਾਈਆਂ ਦੇ ਵਿਸਤਾਰ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਵੇਰਕਾ ਵਿਖੇ 1.25 ਲੱਖ ਲੀਟਰ ਪ੍ਰਤੀ ਦਿਨ (ਐਲ.ਐਲ.ਪੀ.ਡੀ.) ਦੀ ਸਮਰੱਥਾ ਵਾਲਾ ਫਰਮੈਂਟਿਡ ਉਤਪਾਦਾਂ (ਦਹੀਂ ਅਤੇ ਲੱਸੀ) ਦੀ ਪ੍ਰੋਸੈਸਿੰਗ ਅਤੇ ਪੈਕਿੰਗ ਲਈ ਇੱਕ ਨਵਾਂ ਆਟੋਮੈਟਿਕ ਯੂਨਿਟ ਚਾਲੂ ਕੀਤਾ ਹੈ। ਜਲੰਧਰ ਵਿੱਚ ਡੇਅਰੀ ਪਲਾਂਟ ਦਾ ਉਦਘਾਟਨ ਕੀਤਾ।
ਮਿਲਕਫੈੱਡ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿੰਡਾਂ ਵਿੱਚ ਦੁੱਧ ਦੀ ਖਰੀਦ ਅਤੇ ਸਪਲਾਈ ਲਈ ਇੱਕ ਅਤਿ-ਆਧੁਨਿਕ ਬੁਨਿਆਦੀ ਢਾਂਚਾ ਸਥਾਪਤ ਕੀਤਾ ਹੈ। ਵਿੱਤੀ ਸਾਲ 2023-24 ਵਿੱਚ ਮਿਲਕਫੈੱਡ ਨੇ ਪ੍ਰਤੀ ਦਿਨ 20.01 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9.4 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਨਵ-ਵਿਆਹੁਤਾ ਦੀ ਭੇ.ਦਭ/ਰੇ ਹਾ.ਲਾ.ਤਾਂ ‘ਚ ਮੌ.ਤ, ਮ੍ਰਿਤ/ਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ‘ਤੇ ਲਗਾਏ ਇਲਜ਼ਾਮ
ਇਸ ਸਮੇਂ ਦੌਰਾਨ ਸਖ਼ਤ ਮੁਕਾਬਲੇ ਦੇ ਬਾਵਜੂਦ ਸਹਿਕਾਰੀ ਸੰਸਥਾ ਨੇ ਪ੍ਰਤੀ ਦਿਨ 12.66 ਲੱਖ ਲੀਟਰ ਪੈਕੇਟ ਦੁੱਧ ਦੀ ਵਿਕਰੀ ਕੀਤੀ ਜਦੋਂ ਕਿ ਪਿਛਲੇ ਸਾਲ ਇਸ ਦੀ ਵਿਕਰੀ 12.01 ਲੱਖ ਲੀਟਰ ਸੀ। ਇਸ ਵਾਰ ਲੋਕਾਂ ਦੀ ਮੰਗ ਮੁਤਾਬਕ ਮਿਲਕਫੈੱਡ ਨੇ ਪਹਿਲੀ ਵਾਰ ਖੰਡ ਤੋਂ ਬਿਨਾਂ ਖੀਰ, ਮਿਲਕ ਕੇਕ ਅਤੇ ਹੋਰ ਉਤਪਾਦ ਵੇਚਣੇ ਸ਼ੁਰੂ ਕਰ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: