ਕਿਹਾ ਜਾਂਦਾ ਹੈ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਅਜਿਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੀ ਰਹਿਣ ਵਾਲੀ 14 ਸਾਲ ਦੀ ਗੁਨਤਾਸ ਕੌਰ ਪੁੱਤਰੀ ਅਵਤਾਰ ਸਿੰਘ ਨੇ ਮੱਧ ਪ੍ਰਦੇਸ਼ ਵਿੱਚ ਹੋਈਆਂ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਸਮੇਤ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੋਸ਼ਨ ਕਰ ਦਿਖਾਇਆ ਹੈ। ਗੋਲਡ ਮੈਡਲ ਜੇਤੂ ਗੁਨਤਾਸ ਕੌਰ ਨੌਵੀਂ ਕਲਾਸ ਦੀ ਵਿਦਿਆਰਥਣ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਬਾਕਿਸੰਗ ਖੇਡਾਂ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਸਖਤ ਮਿਹਨਤ ਕਰਦੀ ਆ ਰਹੀ ਹੈ।
ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਸੀ.ਆਈ.ਐਸ.ਸੀ.ਈ ਵਲੋ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਵਿੱਚ ਬਾਕਸਿੰਗ ਮੁਕਾਬਲੇ ਦੌਰਾਨ ਦੇਸ ਕਈ ਰਾਜਾਂ ਦੀਆਂ ਖਿਡਾਰੀਆਂ ਨੇ ਹਿੱਸਾ ਲਿਆ। ਗੁਨਤਾਸ ਕੌਰ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਗੁਨਤਾਸ ਕੌਰ ਨੇ ਕੁਆਰਟਰ ਮੈਚ ਮਹਾਰਾਸ਼ਟਰ ਦੇ ਖਿਡਾਰੀ ਤੋ ਜਿੱਤਿਆ, ਸੈਮੀਫਾਈਨਲ ਮੁਕਾਬਲੇ ਵਿੱਚ ਉਸ ਨੇ ਮੱਧ ਪ੍ਰਦੇਸ਼ ਦੇ ਖਿਡਾਰੀ ਨੂੰ ਮਾਤ ਦਿੱਤੀ ਅਤੇ ਫਾਈਨਲ ਮੁਕਾਬਲੇ ਵਿੱਚ ਗੁਨਤਾਸ ਕੌਰ ਨੇ ਕਰਨਾਟਕਾ ਦੀ ਖਿਡਾਰਣ ਪੂਰਨਾ ਸ੍ਰੀ ਤੋਂ ਪੰਜ/ਜ਼ੀਰੋ ਨਾਲ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ।

ਗੋਲਡ ਮੈਡਲ ਜਿੱਤਣ ਦੀ ਖੁਸ਼ੀ ਨੂੰ ਲੈਕੇ ਪਰਿਵਾਰਕ ਮੈਂਬਰਾਂ, ਪਿੰਡ ਪੰਚਾਇਤਾਂ, ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੋਲਡ ਮੈਡਲ ਜੇਤੂ ਗੁਨਤਾਸ ਕੌਰ ਦਾ ਪਿੰਡ ਪਹੁੰਚਣ ‘ਤੇ ਢੋਲ ਨਗਾਰਿਆਂ ਸਮੇਤ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕਰਕੇ ਉਸਦਾ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਗੁਰੂ ਘਰ ਪ੍ਰਬੰਧਕਾਂ ਸਮੇਤ ਪਿੰਡ ਪੰਚਾਇਤਾਂ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗੋਲਡ ਮੈਡਲ ਜੇਤੂ ਗੁਨਤਾਸ ਕੌਰ ਨੇ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਗੋਲਡ ਮੈਡਲ ਜੇਤੂ ਗੁਨਤਾਸ ਕੌਰ ਨੇ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਖੇਡਾਂ ਵਿੱਚ ਵੀ ਮਿਹਨਤ ਕਰਦੀ ਹੈ, ਇਸ ਜਿੱਤ ਦਾ ਸਿਹਰਾ ਉਹ ਆਪਣੇ ਸਕੂਲ ਖੇਡ ਕੋਚ ਆਪਣੇ ਮਾਪਿਆਂ ਨੂੰ ਦਿੰਦੀਆਂ ਜਿਨਾਂ ਦੀ ਬਦੌਲਤ ਉਸ ਨੇ ਇਹ ਗੋਲਡ ਮੈਡਲ ਪ੍ਰਾਪਤ ਕੀਤਾ। ਅੱਗੇ ਤੋਂ ਵੀ ਮਿਹਨਤ ਜਾਰੀ ਰਹੇਗੀ।
ਇਹ ਵੀ ਪੜ੍ਹੋ : GST ਦੇ ਮਾਮਲਿਆਂ ‘ਚ OTS ਦਾ ਆਫਰ, ਪੰਜਾਬ ਕੈਬਨਿਟ ਵਿਚ ਲਏ ਗਏ ਅਹਿਮ ਫੈਸਲੇ
ਗੁਨਤਾਸ ਕੌਰ ਦੋ ਛੋਟੀਆਂ ਭੈਣਾਂ ਦੀ ਵੱਡੀ ਭੈਣ ਹੈ। ਇਸ ਮੌਕੇ ਗੁਨਤਾਸ ਕੌਰ ਦੇ ਪਿਤਾ ਅਵਤਾਰ ਸਿੰਘ ਨੇ ਖੁਸ਼ੀ ਵਿੱਚ ਭਾਵੁਕ ਹੁੰਦੇ ਕਿਹਾ ਕਿ ਉਸ ਦੇ ਤਿੰਨ ਧੀਆਂ ਹਨ। ਪਰ ਅੱਜ ਉਸ ਦੀ ਧੀ ਨੇ ਪੁੱਤ ਵਾਂਗ ਉਸਦਾ ਨਾਮ ਚਮਕਾਇਆ ਹੈ, ਜਿਸ ਲਈ ਉਸਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੀ ਖੁਸ਼ੀ ਦੇ ਮਾਹੌਲ ‘ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਪਿੰਡ ਦਾ ਨਾਮ ਉੱਚਾ ਕਰਨ ਵਾਲੀ ਗੁਨਤਾਸ ਕੌਰ ਦੇ ਸਵਾਗਤ ਲਈ ਪਿੰਡ ਵਿੱਚ ਢੋਲ-ਨਗਾਰਿਆਂ ਨਾਲ ਉਸ ਦਾ ਨਿੱਘਾ ਸਵਾਗਤ ਕਰਕੇ ਹੌਸਲਾ ਵਜਾਈ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























